ਪੰਨਾ:ਚੁਲ੍ਹੇ ਦੁਆਲੇ.pdf/52

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਰਾਦਰੀ ਦੇ ਲੋਕ ਸਾਡੇ ਪਿੰਡ ਵਿਚ ਆ ਆ ਕੇ ਇਹਦੀ ਬਦਖੋਈ ਕਰ ਜਾਂਦੇ ਨੇ। ’’
ਏਨੇ ਨੂੰ ਬੇੜੀ ਫਫ ਫਫ ਕਰ ਦੀ ਚੋਖੀ ਦੁਰ ਲੰਘ ਗਈ । ਦੂਜੇ ਪਿੰਡ ਦੇ ਕੋਲ ਜਾ ਖਲੋਤੀ । ਕਈ ਆਦਮੀ ਉਸ ਦੇ ਨੇੜੇ ਆ ਜਮਾ ਹੋਏ । ਕਈਆਂ ਨੂੰ ਉਸ ਨੇ ਆਪਣੀ ਬੂਟਿਆਂ ਦੀਆਂ ਗਾਚੀਆਂ ਕਢ ਕੇ ਫੜਾਈਆਂ, ਉਹਨਾਂ ਬਾਬਤ ਕੁਝ ਸਿਖਿਆ ਦੇ ਕੇ ਉਹ ਫੇਰ ਅਗਾਂਹ ਤੁਰ ਪਿਆ ।
ਤਿੰਨਾਂ ਵਰਿਆਂ ਤੋਂ ਰੋਜ਼ਾਨਾ ਸ਼ਾਮ ਵੇਲੇ ਉਹ ਇਸ ਕਿਸ਼ਤੀ ਵਿਚ ਬਹਿਕੇ ਦਰਿਆ ਦੇ ਕਢ ਦੇ ਕਈ ਪਿੰਡਾਂ ਵਿਚ ਜਾਂਦਾ ਹੈ । ਪਹਿਲੇ ਵਰੇ ਤੇ ਇਹ ਕਈ ਤਰ੍ਹਾਂ ਦੀਆਂ ਸੁਗਾਤਾਂ ਤੇ ਖਿਡਾਉਣੇ ਵੰਡਿਆ ਕਰਦਾ ਸੀ । ਜੀ ਜੀ ਇਸ ਦਾ ਆਸ਼ਕ ਹੋ ਗਿਆ ਸੀ । ਉਸ ਨੇ ਵੇਖ ਲਿਆ ਸੀ, ਕਿ ਲੋਕ ਇਹਨਾਂ ਗਾ ਦਾ ਇਸਤਿਮਾਲ ਠੀਹ ਨਹੀਂ ਸਨ ਕਰਦੇ ਤੇ ਕੋਈ ਵੀ ਇਹਨਾਂ ਗੀਤਾਂ ਨਾਲ ਉਚਾ ਨਹੀਂ ਸੀ ਹੋਇਆ।
ਸੁਗਾਤਾਂ ਜਾਂ ਮਾਇਆ ਦੇਣਾ ਹੁਣ ਉਸ ਬੰਦ ਕਰ ਦਿਤਾ ਸੀ । ਉਸਦਾ ਵਰਤਮਾਨ ਤਰੀਕਾ ਇਹ ਸੀ ਕਿ ਆਪਣੇ ਬਾਗ ਵਿਚੋਂ ਚੰਗੇ ਚੰਗੇ ਬੂਟਿਆਂ ਦੀਆਂ ਗਾਚੀਆਂ ਤੇ ਕਲਮਾਂ ਉਹ ਬੇੜੀ ਵਿਚ ਧਰ ਲਿਜਾਂਦਾ ਸੀ ਤੇ ਪਿੰਡਾਂ ਵਿਚ ਨੌਜਵਾਨਾਂ ਨੂੰ ਆਪਣੇ ਘਰਾਂ ਅਗੇ ਜਾਂ ਖੇਤਾਂ ਵਿਚ ਲਾਣ ਲਈ ਪ੍ਰੇਰਦਾ ਸੀ । ਖਾਦ ਰੂੜੀ, ਹਥਿਆਰਾਂ ਲਈ ਮਾਇਆ ਵੀ ਦੇਂਦਾ ਸੀ ਤੇ ਕਦੇ ਕਦੇ ਆਪਣੇ ਮਾਲੀ ਨੂੰ ਨਾਲ ਲਿਆ ਕੇ ਉਹਨਾਂ ਦੀ ਦੇਖ ਭਾਲ ਵੀ ਕਰਾਂਦਾ। ਸੀ । ਪਰ ਇਹ ਜ਼ਰੂਰੀ ਸੀ ਕਿ ਹੁਣ ਉਸ ਦਾ ਸੰਬੰਧ ਜਣੇ ਖਣੇ ਨਾਲੋਂ ਹਟ ਕੇ ਸਿਰਫ਼ ਮਿਹਨਤੀ ਨੌਜਵਾਨਾਂ ਨਾਲ ਰਹਿ ਗਿਆਜੀ।
ਮਿਹਨਤ ਕਰਨ ਵਾਲੇ ਲੋਕ ਬਹੁਤ ਨਹੀਂ ਹੁੰਦੇ, ਖਾਸ ਕਰ ਸਾਡੇ ਦੇਸ਼ ਵਿਚ, ਜਿਥੇ ਵਿਹਲੜਾਂ ਨੂੰ ਅਲਾਹ-ਲੋਕ (ਪ੍ਰਮੇਸੂਰ-ਪਹੁਤੇ) ਦਾ ਸਤਕਾਰ ਝਟ ਮਿਲ ਜਾਂਦਾ ਹੈ । ਬੇੜੀ ਵਾਲੇ ਦੇ

੫੪