ਪੰਨਾ:ਚੁਲ੍ਹੇ ਦੁਆਲੇ.pdf/54

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੇਮ-ਪੁੰਗਰੇ ਨੂੰ ਦਰਿਆ ਦੀ ਸੈਰ ਦਾ ਬੜਾ ਸ਼ੌਕ ਸੀ । ਇਸ ਲਈ ਇਸ ਨੇ ਇਕ ਛੋਟੀ ਜਿਹੀ ਮੋਟਰ-ਕਿਸ਼ਤੀ ਲਈ । ਪਹਿਲੋਂ ਤੇ ਇਹ ਬਹੁਤ ਦੂਰ ਨਹੀਂ ਸੀ ਜਾਇਆ ਕਰਦਾ,ਪਰ ਜਿਉਂ ਜਿਉਂ ਇਲਾਕੇ ਦੀ ਵਾਕਫ਼ੀਅਤ ਵਧਦੀ ਗਈ, ਇਹ ਦੂਰ ਦੂਰ ਚਲਾ ਜਾਇਆ ਕਰਦਾ ਸੀ ਤੇ ਕੰਢੇ ਕੰਢੇ ਦੇ ਪਿੰਡਾਂ ਵਿਚ ਖੁਲ੍ਹੇ ਦਿਲ ਸੁਗਾਤਾਂ ਵੰਡਣ ਕਰਕੇ ਇਸ ਨਾਲ ਲੋਕਾਂ ਦਾ ਪਿਆਰ ਵੀ ਹੋ ਗਿਆ ਸੀ ।
ਪਰ ਜਿਉਂ ਜਿਉ ਇਹਨਾਂ ਪੇਂਡੂ ਲੋਕਾਂ ਨਾਲ ਇਸ ਦਾ ਪਿਆਰ ਵਧਦਾ ਗਿਆ, ਤਿਉਂ ਤਿਉਂ ਇਸਦੀ ਆਪਣੇ ਤਬਕੇ ਨਾਲ ਦਿਲਚਸਪੀ ਘਟਦੀ ਗਈ । ਏਥੋਂ ਤਕ ਕਿ ਇਸੇ ਦਾ ਗਿਣਤੀ ਦੇ ਘਰਾਂ ਨਾਲ ਮੇਲ ਮਿਲਾਪ ਰਹਿ ਗਿਆ ਸੀ। ਵਿਆਹਾਂ ਸ਼ਾਦੀਆਂ ਤੇ ਰਸਮੀ ਮਾਤਮ ਪੁਰਸੀਆਂ ਉਤੇ ਜਾਣਾ ਵੀ ਇਸ ਨੇ ਛਡ ਦਿਤਾ, ਜਿਸ ਕਰਕੇ ਆਪਣੀ ਬਰਾਦਰੀ ਨਾਲੋਂ ਇਸ ਦਾ ਨਖੇੜਾ ਦਿਨੋ ਦਿਨ ਮੁਕੰਮਲ ਹੁੰਦਾ ਜਾ ਰਿਹਾ ਸੀ ।
ਪ੍ਰੇਮ-ਪੂੰਗਰੇ ਵਿਚ ਆਈ ਇਸ ਤਬਦੀਲੀ ਨੇ ਉਸ ਨੂੰ ਆਪਣੇ ਤਬਕੇ ਵਿਚ ਸ਼ਕੀਆ ਬਣਾ ਦਿਤਾ । ਕੋਈ ਕਹਿੰਦਾ ਸੀ ਕਿ ਇਸ ਦਾ ਦਿਮਾਗ ਫਿਰ ਗਿਆ ਹੈ ਕੋਈ ਕਹਿੰਦਾ ਸੀ ਕਿ ਇਹ ਬੋਲ-ਸ਼ੈਵਿਕ ਹੋ ਗਿਆ ਹੈ, ਕੋਈ ਕਹਿੰਦਾ ਸੀ ਕਿ ਉਸ ਦਾ ਚਾਲ ਚਲਨ ਖ਼ਰਾਬ ਹੋ ਗਿਆ ਹੈ, ਜਿਸ ਕਰਕੇ ਉਹ ਪਿੰਡਾਂ ਦੀਆਂ ਇਸਤ੍ਰੀਆਂ ਜਾਂ ਉਨ੍ਹਾਂ ਦੇ ਬਚਿਆਂ ਨੂੰ ਸੁਗਾਤਾਂ ਦੇ ਭਰਮਾਂਦਾ ਹੈ ।
ਪਰ ਇਸ ਚਰਚਾ ਦੇ ਬਾਵਜੂਦ ਵੀ ਪ੍ਰੇਮ-ਪੂੰਗਰਾ ਆਪਣੀ ਮੋਟਰ-ਕਿਸ਼ਤੀ ਨਾਲ ਨਵਾਂ ਰਿਸ਼ਤੇ ਬਣਾਂਦਾ ਸੀ ।
ਉਸ ਦੀ ਆਪਣੀ ਬਰਾਦਰੀ ਇਸ ਵਿਚ ਆਪਣੀ ਹਤਕ ਸਮਝਦੀ ਸੀ ਕਿ ਉਹ ਉਨ੍ਹਾਂ ਦੀ ਮਰਿਆਦਾ ਤੋਂ ਬੇ-ਪਰਵਾਹ ਹੋਵੇ ਹਨਾਂ ਦੀਆਂ ਰਸਮਾਂ ਵਿਚ ਹਿਸਾ ਨ ਲਵੇ। ਉਸ ਦੇ ਸਾਥੀ ਰਸਮਾਂ ਰਵਾਜ਼ਾਂ ਉੱਤੇ ਬਹੁਤ ਸਾਰਾ ਧਨ ਖ਼ਰਚ ਕਰਦੇ ਸਨ। ਪ੍ਰੇਮ-

੫੬