ਪੰਨਾ:ਚੁਲ੍ਹੇ ਦੁਆਲੇ.pdf/56

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸੁਖੀ ਖਾ ਜਾਂਦਾ ਹੈ, ਪਰ ਆਪਣੇ ਘਰ ਇਹ ਸਫ਼ਿਆਂ ਤੇ ਬਹਿੰਦ। ਤੇ ਨੌਕਰਾਂ ਦੀਆਂ ਪਕੀਆਂ ਖਾਂਦਾ ਹੈ । ਇਸ ਦੀਆਂ ਬਾਰੀਆਂ ਨਾਲ ਪਰਦੇ ਲਟਕਦੇ ਹਨ ਤੇ ਇਹ ਮੋਟਰ ਦੀ ਸਵਾਰੀ ਕਰਦਾ ਹੈ ।
ਹਾਲਾਂ ਕਿ ਮੋਟਰ ਉਸ ਨੇ ਉਦੋਂ ਹੀ ਲਈ ਸੀ, ਜਦੋਂ ਉਸ ਦੀ ਜਨਤਾ ਨਾਲ ਹਮਦਰਦੀ ਨੇ ਉਸ ਦੇ ਰੁਝੇਵੇਂ ਏਨੇ ਵਧਾ ਦਿੱਤੇ ਸਨ ਕਿ ਬਿਨਾਂ ਮੋਟਰ ਉਹ ਆਪਣੇ ਖ਼ਾਬ ਦੀ ਪੂਰਨਤਾ ਨਹੀਂ ਸੀ ਵੇਖ ਸਕਦਾ, ਪਰ ਕਿਸੇ ਨੇ ਉਸ ਨੂੰ ਸਮਝਣ ਦਾ ਯਤਨ ਨਾ ਕੀਤਾ ਤੇ ਗ਼ਲਤ-ਫ਼ਹਿਮੀ ਦਿਨੋ ਦਿਨ ਵਧਦੀ ਗਈ, ਉਸ ਦੇ ਆਪਣੇ ਤੁਬਕੇ ਦੇ ਇਕ ਦੋ ਆਦਮੀ ਤਾਂ ਉਸ ਦੀ ਜਾਨ ਦੇ ਵੈਰੀ ਹੋ ਗਏ। ਪਰ ਇਹ ਗੱਲ ਬਿਲਕੁਲ ਠੀਕ ਹੈ ਕਿ ਇਸ ਵੈਰ ਨੇ ਉਸ ਦਾ ਖੇੜਾ ਨਹੀਂ ਘਟਾਇਆ । ਕਿਉਂਕਿ ਕਿਸੇ ਨੇ ਕਦੇ ਨਹੀਂ ਸੀ ਲਿਆ । ਕਿ ਉਸ ਨੇ ਕਿਸੇ ਨੂੰ ਮੰਦਾ ਆਖਿਆ ਹੋਵੇ, ਜਾਂ ਆਪਣੇ ਨਾਲ ਵੈਰ ਰਖਣ ਵਾਲਿਆਂ ਨੂੰ ਨੁਕਸਾਨ ਪਹੁੰਚਾਣ ਦਾ ਖ਼ਿਆਲ ਕੀਤਾ ਹੋਵੇ।
ਆਪਣੇ ਤਬਕੇ ਦੀ ਨਾਰਾਜ਼ਗੀ ਦੀ ਉਸ ਨੂੰ ਕੋਈ ਪਰਵਾਹ ਨਹੀਂ ਸੀ, ਪਰ ਹੁਣ ਜਿਨਾਂ ਪਿੰਡਾਂ ਵਿਚ ਉਹ ਪਿਆਰ-ਰਿਸ਼ਤਾ ਜੋੜ ਰਿਹਾ ਸੀ, ਉਨ੍ਹਾਂ ਵਿਚ ਵੀ ਉਸ ਦੀ ਮੁਖ਼ਾਲਫ਼ਤ ਸ਼ੁਰੂ ਹੋ ਗਈ ਸੀ। ਪਹਿਲੋਂ ਜਦੋਂ ਉਸ ਦੀ ਬੇੜੀ ਕੋਲੋਂ ਲੰਘਿਆ ਕਰਦੀ ਸੀ, ਲੋਕ ਖ਼ੁਸ਼ੀ ਦੇ ਨਾਅਰੇ ਮਾਰਿਆ ਕਰਦੇ ਸਨ ਤੇ ਦਰਿਆ ਦੇ ਆਰ ਪਾਰ ਜਾਣ ਦੀ ਪ੍ਰੇਮ-ਪੂੰਗਰੇ ਦੀ ਸਹਾਇਤਾ ਮੰਗਿਆ ਕਰਦੇ ਸਨ, ਹੁਣ ਇਹ ਹੋ ਗਿਆ ਕਿ ਕਈ ਲੋਕ ਘਣਾ ਦੇ ਨਾਅਰੇ ਲਾਣ ਲਗ ਪਏ ! ਓੜਕ ਇਹ ਨੌਬਤ ਆ ਗਈ ਕਿ ਲੋਕ ਢੇਮਾਂ ਮਾਰਨ ਤੇ ਉਤਰ ਆਏ ।
ਅਗੇ ਉਹ ਆਪਣੀ ਇਸਤ੍ਰੀ ਤੇ ਬੱਚਿਆਂ ਨੂੰ ਨਾਲ ਲਿਆਇਆ ਕਰਦਾਸੀ,ਹੁਣ ਉਹ ਇਕੱਲਾ ਆਉਂਦਾ ਸੀ-ਆਉਂਦਾ ਬਿਲਾਨਾ ਸੀ ਭਾਵੇਂ ਮੀਹ ਹੋਵੇ ਭਾਵੇਂ ਹਨੇਰੀ।ਕਦੇ ਉਸਦੀ ਉਂਗਲ ਉਤੇ ਢੇਮ ਵਜ ਜਾਂਦੀ, ਕਦੇ ਮੱਥੇ ਵਿਚ ਤੇ ਕਦੇ ਕਿਸੇ ਹੋਰ ਥਾਂ । ਉਹ ਪੱਟੀਆਂ

੫੮