ਪੰਨਾ:ਚੁਲ੍ਹੇ ਦੁਆਲੇ.pdf/58

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਲੋਕਾਂ ਨੂੰ ਇਹ ਪਤਾ ਨਹੀਂ ਸੀ ਕਿ ਤਿੰਨਾਂ ਵਰਿਆਂ ਤੋਂ ਬੇ-ਨਾਗਾ ਉਹਨਾਂ ਦੇ ਪਿੰਡ ਕੋਲੋਂ ਫਫ ਫਫ ਕਰਦੀ ਬੇ ਉਨਾਂ ਦੇ ਜੀਵਨ ਦਾ ਭਾਗ ਬਣ ਚੁਕੀ ਸੀ । ਭਾਵੇਂ ਉਪਰਲੀ ਗਲਤਫ਼ਹਿਮੀ ਨੇ ਉਹਨਾਂ ਨੂੰ ਪ੍ਰੇਮ-ਪੁੰਗਰੇ ਦਾ ਦੁਸ਼ਮਨ ਬਣਾ ਦਿੱਤਾ ਸੀ, ਪਰ ਵਿਚੋਂ ਉਹ ਉਸ ਦੇ ਸਨੇਹੀ ਬਣ ਚੁਕੇ ਸਨ । ਉਸ ਦੇ ਪ੍ਰੇਮ ਨੇ ਦਿਲਾਂ ਦੀਆਂ ਤਹਿਆਂ ਵਿਚ ਆਪਣੀਆਂ ਪਤਲੀਆ ਅਦਿੱਖ-ਤੰਦਾਂ ਤੁਣ ਲਈਆਂ ਹੋਈਆਂ ਸਨ ।
ਜਦੋਂ ਤੀਜੇ ਦਿਨ ਵੀ ਬੇੜੀ ਨਾ ਆਈ ਤਾਂ ਕਈ ਲੋਕ ਬੜੇ ਉਪਰਾਮ ਹੋ ਗਏ । ਹਰ ਪਲ ਜਿਹੜਾ ਗੁਜ਼ਰਦਾ ਸੀ, ਉਹ ਪ੍ਰੇਮ-ਪੁੰਗਰੇ ਦੀ ਯਾਦ ਨੂੰ ਤੀਬਰ ਤੇ ਦੁਖਦਾਈ ਬਣਾ ਰਿਹਾ ਸੀ। ਜਿਨ੍ਹਾਂ ਨੇ ਵੱਟੇ ਮਾਰੇ ਸਨ, ਉਹ ਸਭ ਤੋਂ ਬਹੁਤੇ ਉਦਾਸ ਸਨ ਉਹ ਹੁਣੇ ਪ੍ਰੇਮ ਪੁੰਗਰੇ ਨਾਲ ਇਨਸਾਫ਼ ਕਰਨ ਲਈ ਵਿਆਕੁਲ ਹੋ ਰਹੇ ਸਨ । ਸ਼ਾਇਦ ਏਸੇ ਵਿਆਕੁਲਤਾ ਵਿਚੋਂ ਕਿਸੇ ਸਿਆਣੇ ਨੇ ਇਹ ਸਲਾਹ ਦਿਤੀ ਸੀ ।
ਆਪਣੇ ਰੁਸੇਵੇ ਉਤੇ ਕਦੇ ਸੂਰਜ ਨਾ ਡੁਬਣ ਦਿਓ-ਕੀ ਪਤਾ ਮੌਤ ਇਨਸਾਫ਼ ਕਰ ਸਕਣ ਦਾ ਮੌਕਾ ਹਮੇਸ਼ਾਂ ਲਈ ਖੋਹ ਲਵੇ।
ਉਹਨਾਂ ਸਲਾਹ ਕੀਤੀ ਕਿ ਪ੍ਰੇਮ-ਪੁੰਗਰੇ ਦੀ ਕੋਠੀ ਜਾ ਕੇ ਉਸ ਦਾ ਪਤਾ ਕੀਤਾ ਜਾਏ । ਦੋ ਸਿਆਣੇ ਆਦਮੀ ਤੇ ਪੰਜ ਛੇ ਉਹ ਨੌਜਵਾਨ ਜਿਨ੍ਹਾਂ ਵੱਟੇ ਮਾਰੇ ਸਨ, ਪ੍ਰੇਮ-ਪੁੰਗਰੇ ਦੀ ਕੋਠੀ ਗਏ ।
ਪ੍ਰੇਮ-ਪੂੰਗਰਾ ਆਪਣੀ ਕੋਠੀ ਦੇ ਵਰਾਂਡ ਵਿਚ ਮੰਜੇ ਉਤੇ ਲੰਮਾ ਪਿਆ ਸੀ, ਉਸ ਦੇ ਸਿਰ ਉਤੇ ਪੱਟੀਆਂ ਬੱਧੀਆਂ ਹੋਈਆਂ ਸਨ । ਪਤਨੀ ਟਕੋਰ ਕਰ ਰਹੀ ਸੀ ਤੇ ਇਕ ਪੇਂਡੂ ਮੁਟਿਆਰ ਚਰਚੁਲੇ ਉਤੇ ਨੂੰ ਗਰਮ ਕਰ ਰਹੀ ਸੀ ।
‘‘ ਰਜਨੀ ! ’’ ਪ੍ਰੇਮ-ਪੂੰਗਰੇ ਨੇ ਪਤਨੀ ਦਾ ਹਬ ਫੜ ਕੇ ਆਖਿਆ, ‘‘ ਹੁਣ ਮੈਂ ਰਾਜ਼ੀ ਹਾਂ, ਤੁਸ ਵੀਰੋ ਨੂੰ ਇਹਦੇ ਪਿੰਡ ਵਡ ਆਓ, ਬੜੇ ਦਿਨ ਹੋ ਗਏ ਨੇ । ’’

੬੦