ਪੰਨਾ:ਚੁਲ੍ਹੇ ਦੁਆਲੇ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਇਹ ਵਾਜਾਂ ਪ੍ਰੇਮ-ਪੂੰਗਰੇ ਦੇ ਕੰਨੀਂ ਪਈਆਂ ।ਉਸ ਨੇ ਪਤਨੀ ਨੂੰ ਫਾਟਕ ਤੇ ਭੇਜਿਆ।
ਚੌਕੀਦਾਰ, ਆਉਣ ਦਿਓ-ਵੀਰ ਦਾ ਸਦਕਾ ਆਉਣ ਦਿਓ-ਇਹਨਾਂ, ਪਤਾ ਨਹੀਂ ਵੱਟੇ ਮਾਰੇ ਨੇ ਕਿ ਨਹੀਂ, ਪਰ ਵੀਰੇ ਨੇ ਉਹਨਾਂ ਦੀ ਜਿੰਦ ਜ਼ਰੂਰ ਬਚਾਈ ਹੈ ਤੇ ਸੇਵਾ ਵਿਚ ਦਿਨ ਰਾਤ ਇਕ ਕਰ ਦਿਤੇ ਨੇ । ਵੀਰੋ ਵੀ ਤੇ ਉਹਨਾਂ ਪਿੰਡਾਂ ਦੀ ਇਕ ਕੁੜੀਹੈ।
ਜਦੋਂ ਰਜਨੀ ਚੌਕੀਚਾਰ ਨੂੰ ਸਮਝਾ ਰਹੀ ਸੀ ਪ੍ਰੇਮ-ਪੁੰਗਰਾਂ ਨੂੰ ਵੀਰੋ ਦੇ ਹਥੋਂ ਗਰਮ ਰੁ ਮਥੇ ਤੇ ਧਰਾ ਕੇ ਆਖ ਰਿਹਾ ਸੀ ।
ਮੇਰੀ ਚੰਗੀ ਵੀਰਾਂ, ਘਣਾ ਦੇ ਵੱਟਿਆਂ ਵਿੱਚ ਏਨਾ ਦੁੱਖ ਨਹੀਂ। ਜਿੰਨਾ ਪਿਆਰ ਦੀ ਘਟਣੀ ਵਿਚ ਸੁਖ ਹੈ-ਮੈਂ ਤੇਰੇ ਪਿਆਰ ਦਾ ਸਦਕਾ ਦੁਸ਼ਮਣਾਂ ਨਾਲ ਭਰਪੂਰ ਸਾਰੀ ਦੁਨੀਆਂ ਨੂੰ ਮਾਫ਼ ਕਰ ਸਕਦਾ ਹਾਂ-ਜਿਸ ਦੁਨੀਆਂ ਵਿਚ ਇਕ ਜੋੜਾਅੱਖਾਂ ਦਾ ਵੀ ਤੇਰੇ ਵਾਂਗ ਮੇਰੇ ਵਲ ਤਕ ਸਕਦਾ ਹੈ, ਉਸ ਦੁਨੀਆਂ ਦੀ ਸਾਰੀ ਘ੍ਰਿਣਾ ਮੈਂ ਭੁਲ ਸਕਦਾ ਹਾਂ ’’
‘‘ ਤੁਸੀਂ ਜਦੋਂ ਦੇ ਸਾਡੇ ਪਿੰਡ ਆਉਣ ਲਗੇ ਓ, ਮੈਨੂੰ ਮਾਂ ਕਹਿੰਦੀ ਏ ਤੂੰ ਹੋਰ ਦੀ ਹੋਰ ਹੋ ਗਈ ਏਂ ਤੁਹਾਡੀ ਬੇੜੀ ਦੀ ਉਡੀਕ ਵਿਚ ਸਾਰਾ ਦਿਨੇ ਚਾਈਂ ਚਾਈਂ ਘਰ ਦਾ ਕੰਮ ਕਰਨੀ ਆਂ- ’’
‘‘ ਉਹ ਜਾਣੇ ਜੇ ਤਿੰਨ ਵਰਿਆਂ ਵਿਚ ਮੈਂ ਇਕ ਬੂਟਾ ਵੀ ਨੇ ਲਾਇਆ ਹੋਵੇ, ਇਕ ਫੁਲ ਵੀ ਨਾ ਉਗਾਇਆ ਹੋਵੇ-ਇਕ ਘਰ ਨੂੰ ਵੀ ਨਾ ਸੁਖਾਇਆ ਹੋਵੇ ਤੇ ਜੇ ਮੈਂ ਇਕ ਮਾਸੂਮ ਨਿਰਛੱਲ ਦਿਲ ਦੀ ਪ੍ਰਸੰਸਾ ਲੈ ਸਕਿਆ ਹਾਂ ਤਾਂ ਮੈਂ ਖੁਸ਼ ਹਾਂ, ਮੇਰਾ ਜੀਵਨ ਏਡਾ ਵਿਅਰਥ ਨਹੀਂ ਲੰਘਿਆ, ਜੋਡਾ ਲੋਕ ਆਖਦੇ ਹਨ। ’’
ਰਜਨੀ ਸਾਰੇ ਪੇਂਡੂਆਂ ਨੂੰ ਆਪਣੇ ਨਾਲ ਲੈ ਆਈ ਤੇ ਵਰਾਂਡੇ ਵਿਚ ਬੈਂਚਾਂ ਉਤੇ ਉਹਨਾਂ ਨੂੰ ਬਿਠਾ ਦਿਤਾ। ਉਹਨਾਂ ਦੇ ਮੂੰਹ ਸਹਿਮੇ ਹੋਏ ਸਨ ਜਿਉਂ ਜਿਉਂ ਉਹ ਪ੍ਰੇਮ-ਪੂੰਗਰੇ ਦੇ ਮੂੰਹ ਵਲ ਵਖਦੇ ਸਨ, ਥਾਂ ਥਾਂ ਉਤੇ ਬਧੀਆਂ ਪਟੀਆਂ ਦਾ ਧਿਆਨ ਕਰਦੇ

੬੨