ਪੰਨਾ:ਚੁਲ੍ਹੇ ਦੁਆਲੇ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨ, ਉਹਨਾਂ ਦੇ ਆਪਣੇ ਮੂੰਹ ਸ਼ਰਮ ਨਾਲ ਪ੍ਰੇਮ ਪੂੰਗਰੇ ਨਾਲੋਂ ਵੀ ਵਧੇਰੇ ਪੀਲੇ ਹੁੰਦੇ ਜਾਂਦੇ ਸਨ। ਉਸ ਮੁਖ ਉਡੇ ਅਜੇ ਕੋਈ ਮੁਸਕ੍ਰਹਟ ਨਹੀਂ ਸੀ, ਜਿਹਨੂੰ ਵੇਖਿਆਂ ਦਰਸ਼ਕ ਦੀਆਂ ਅੱਖਾਂ ਆਪਮੁਹਾਰੀਆਂ ਹਸ ਪੈਂਦੀਆਂ ਸਨ, ਕਈ ਨਾਵਾਕਫ਼ ਇਸਤ੍ਰੀਆਂ ਉਸ ਨੂੰ ਵੇਖ ਕੇ ਯਤਨ ਨਾਲ ਆਪਣੀ ਮੁਸਕਾਹਟ ਰੋਕਦੀਆਂ ਹੁੰਦੀਆਂ ਸਨ । ਉਸ ਜ਼ਬਾਨ ਵਿਚ ਅਜ ਕੋਈ ਬੱਲ ਨਹੀਂ ਸੀ ਜਿਹੜ ਦਿਲਾਂ ਨੂੰ ਧੂ ਪਾਣ ਵਾਲੇ ਸ਼ਬਦ ਪਤਾ ਨਹੀਂ ਕਿ ਕਢ ਲਿਅਇਆ ਕਰਦੀ ਸੀ ।
‘‘ ਅਸੀਂ ਆਪਣੇ ਕੀਤੇ ਦੀ ਭੁਲ ਬਖ਼ਸ਼ਾਣ ਆਏ ਹਾਂ, ਅਸੀਂ ਬੜੇ ਸ਼ਰਮਿੰਦੇ ਹਾਂ-ਤੁਸੀਂ ਸਾਨੂੰ ਮਾਫੀ ਦਿਓ ਤੇ ਛੇਤੀ ਰਾਜ਼ੀ ਹੋ ਕੇ ਆਪਣੀ ਬੇੜੀ ਵਿਚ ਬਹਿ ਕੇ ਸਾਡੇ ਕੋਲ ਆਓ-ਇਹ ਬੇੜੀ ਤਿੰਨਾਂ ਦਿਨਾਂ ਦੀ ਨਹੀਂ ਆਈ-ਸਾਨੂੰ ਇਉਂ ਲਗਦਾ ਏ, ਸਾਡਾ ਮਾਲ ਘਰੀ ਨਹੀਂ ਆਇਆ-ਅਸੀਂ ਉਦਾਸ ਹਾਂ, ਢਿਡ ਭਰ ਕੇ ਰੋਟੀ ਨਹੀਂ ਖਾਧੀ ਤੁਸੀਂ ਸਾਨੂੰ ਮਾਫ਼ੀ ਦਿਓਇਹ ਮੁੱਡੇ ਬੜੇ ਪ੍ਰੇਸ਼ਾਨ ਨੇ। ’’
ਪ੍ਰੇਮ-ਪੁੰਗਰੇ ਨੇ ਵਡੇ ਸਰਹਾਣੇ ਵਲ ਇਸ਼ਾਰਾ ਕੀਤਾ, ਵੀਰੋ ਨੇ ਸਰਾਣਾ ਚੁੱਕ ਲਿਆ ਤੇ ਰਜਨੀ ਨੇ ਪਤੀ ਦੇ ਲਕ ਪਿਛੇ ਬਾਹਾਂ ਦਤੀਆਂ, ਵਰੇ ਨੇ ਸਰਾਣਾ ਰਖ ਦਿਤਾ । ਪ੍ਰੇਮ-ਪੂੰਗਰਾ ਬਹਿ ਗਿਆ ਤੇ ਹੌਲੀ ਜਿਹੀ ਉਸ ਨੇ ਆਖਿਆ
ਮੈਂ ਬੜਾ ਰਾਜ਼ੀ ਹਾਂ ਕਿ ਤੁਸੀਂ ਆਏ ਹੋ ਇਹ ਕਦੇ ਨ ਸਮਝਨਾ ਮੈਂ ਗੁੱਸੇ ਹੋਣ ਕਰਕੇ ਤਿੰਨਾਂ ਦਿਨਾਂ ਤੋਂ ਤੁਹਾਡੇ ਕੋਲ ਨਹੀਂ ਆਇਆ-ਮੈਂ ਕਦੇ ਨਾ ਨਹੀਂ ਸੀ ਪਾਇਆ-ਕਦੇ ਪਾਣੀ ਵੀ ਨਹੀਂ ਬਟਾਂ, ਮੈਨੂੰ ਰੋਜ਼ ਲਗਦੀਆਂ ਸਨ, ਮੇਰਾ ਪਰਿਵਾਰ ਮੈਨੂੰ ਰੋਜ਼ ਵਰਜਦਾ ਸੀ ਪਰ ਨਿਕੇ ਮੋਟੇ ਫੱਟਾਂ ਉਤੇ ਪਟੀਆਂ ਬੰਨ੍ਹ ਕੇ ਮੈਂ ਆਪਣੀ ਰੋਜ਼ਾਨਾ ਯਾਤਰਾ ਖੁਸ਼ੀ ਨਾਲ ਨਿਭਾਇਆ ਕਰਦਾ ਸਾਂ, ਉਦਨ ਵੱਟੇ ਮੇਰੀ ਹਿੱਕ ਅਤੇ ਪੁੜਪੁੜੀ ਤਚਮਾਗੇ, ਮੇਰੇ-

੬੩