ਪੰਨਾ:ਚੁਲ੍ਹੇ ਦੁਆਲੇ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਸ ਦੀ ਗੱਲ ਨਾ ਰਹੀ -ਬੇੜੀ ਦਾ ਵੀ ਮੇਰੇ ਹੱਥੋਂ ਛੁਟ ਗਿਆ ।ਬੇ-ਕਾਬ ਬੇੜੀ ਪਤਾ ਨਹੀਂ ਕਦੋਂ ਕਢੇ ਨਾਲ ਜਾ ਟਕਰੀ, ਭੁੱਬਣ ਲਗੀ ਨੂੰ ਵੀਰੋ ਨੇ ਵੇਖ ਲਿਆ ਤੇ ਮੈਨੂੰ ਵਿਚੋਂ ਕਢ ਲਿਆ। ਜਦੋਂ ਮੈਨੂੰ ਹੋਸ਼ ਆਈ ਤਾਂ ਏਥੇ ਮੇਰੇ ਸਰਾਣੇ ਵੀਰੋ ਤੇ ਮੇਰੀ ਪਤਨੀ ਸੇਕ ਦੇ ਰਹੀਆਂ ਸਨ- ‘‘ ਕਈਆਂ ਦੀਆਂ ਅੱਖਾਂ ਵਿਚੋਂ ਅੱਥਰੁ ਤ੍ਰਿਪ ਤ੍ਰਿਪ ਕਰ ਰਹੇ ਸਨ।
‘‘ ਪਰ ਯਕੀਨ ਜਾਣ -ਮੇਂ ਇਕ ਪਲ ਲਈ ਵੀ ਤੁਹਾਡੇ ਨਾਲ ਗੱਸੇ ਨਹੀਂ ਹੋਇਆ । ਜੋ ਮੇਰੇ ਵਿਚ ਜ਼ਰਾ ਵੀ ਹਿੰਮਤ ਬਾਕੀ ਰਹੀ। ਹੁੰਦੀ ਤੇ ਮੇਰੀ ਬੇੜੀ ਡੁੱਬੀ ਨਾ ਹੁੰਦੀ ਤਾਂ ਦੂਜੀ ਸ਼ਾਮ ਹੀ ਤੁਸੀਂ ਮੈਨੂੰ ਆਪਣੇ ਪਿੰਡ ਕੋਲੋਂ ਲੰਘਦਾ ਵੇਖਦੇ ਤੁਹਾਡੇ ਵੇਖੇ ਬਿਨਾਂ ਜੀਉ ਨਹੀਂ ਸਕਦਾ - ਤੁਸੀਂ ਹੁਣ ਮੇਰਾ ਜੀਵਨ ਬਣ ਗਏ ਹੋ, ਤੁਹਾਡੇ ਵਟਿਆਂ ਨਾਲ ਮੋਇਆਂ ਵੀ ਮੈਨੂੰ ਕਸ਼ਟ ਨਹੀਂ ਹੋਣ ਲਗਾ-ਪਰ ਮੇਰੇ ਜੀਵਨ ਦਾ ਕੰਮ ਤੁਸੀਂ ਹੀ ਹੈ। ਜਿੰਨਾ ਚਿਰ ਮੈਂ ਜੀਊ ਸਕਦਾ ਹਾਂ ਮੇਰੀ ਬੇੜੀ ਤੁਹਾਡੇ ਹੀ ਕੰਢਿਆਂ ਵਿਚਕਾਰ ਗੇੜੇ ਕਢਦੀ ਰਹੇਗੀ । ਤਹਾਡੇ ਵਟਿਆਂ ਨਾਲ ਡੁੱਬ ਜਾਂ ਤੁਹਾਡੀ ਸੇਵਾ ਵਿਚ ਖ਼ਸਤਾ ਹੋ ਕੇ ਮੁੱਕੇ, ਇਸ ਦਾ ਅੰਤ ਤੁਹਾਡੇ ਹੀ ਪਾਣੀਆਂ ਵਿਚ ਹੋਵੇਗਾ ।
ਕੋਲ ਬੈਠਿਆਂ ਦੇ ਨਿਰੇ ਅਥਰੂ ਹੀ ਨਹੀਂ ਸਨ ਵਗ ਰਹੇ, ਉਭੇ ਸਾਹਾਂ ਦੀ ਆਵਾਜ਼ ਵੀ ਆ ਰਹੀ ਸੀ, ਪਰ ਪ੍ਰੇਮ-ਪੂੰਗਰੇ ਦਾ ਚਿਹਰਾ ਥਕਾਵਟ ਦੇ ਬਾਵਜੂਦ ਵੀ ਸਾਫ਼ ਹੁੰਦਾ ਜਾ ਰਿਹਾ ਸੀ ।
‘‘ ਹੁਣ ਮੈਂ ਛੇਤੀ ਰਾਜ਼ੀ ਹੋ ਜਾਵਾਂਗਾ ਬੇੜੀ ਨੂੰ ਕਢਾਵਾਂਗਾ, ਤੇ ਫੇਰ ਤੁਹਾਡੇ ਦਰਸ਼ਨ ਕਰਾਂਗਾ-ਤੁਸੀਂ ਤਸੱਲੀ ਰਖੋ ਪਰ ਅੱਜ ਮੈਨੂੰ ਜ਼ਰੂਰ ਮਾਫ਼ ਕਰ ਦੇਣਾ ਕਿ ਤੁਸੀਂ ਆਏ ਹੋ ਤੇ ਮੇਰੇ ਕੋਲ ਤੁਹਾਡੇ ਲਈ ਕੋਈ ਮੁਸਕਾਹਟ, ਨਹੀਂ--ਬਿਨਾਂ ਮੁਸਕਰਾਹਟ ਦੇ ਕਿਸੇ ਨੂੰ ਮਿਲਣਾ ਮੈਂ ਪਾਪ ਸਮਝਦਾ ਹਾਂ-ਪਰ ਅਜ਼ ਮੇਰੇ ਬੁਲ ਪੀੜਤੇ ਹਨ ਮੇਰਾ ਸਾਰਾ ਅੰਦਰ ਦੁਖ ਰਿਹਾ ਹੈ-ਕੋਸ਼ਸ਼ ਕੀਤਿਆਂ ਵੀ ਮੈਂ।

੬੪