ਇਹ ਵਰਕੇ ਦੀ ਤਸਦੀਕ ਕੀਤਾ ਹੈ
ਮੁਖਬੰਧ
ਨਿੱਕੀਆਂ ਕਹਾਣੀਆਂ ਦਾ ਇਹ ਸੰਗ੍ਰਹਿ ਸਕੂਲਾਂ ਦੇ ਵਿਦਿਆਰਥੀਆਂ ਵਾਸਤੇ ਸੰਪਾਦਨ ਕੀਤਾ ਗਿਆ ਹੈ। ਕਹਾਣੀਆਂ ਦੀ ਚੋਣ ਕਰਨ ਸਮੇਂ ਇਹਨਾਂ ਵਿਦਿਆਰਥੀਆਂ ਦੀਆਂ ਲੋੜਾਂ ਵਲ। ਧਿਆਨ ਦਿੱਤਾ ਗਿਆ ਹੈ। ਨਾਲ ਹੀ ਇਹ ਵੀ ਕੋਸ਼ਸ਼ ਕੀਤੀ ਗਈ ਹੈ ਕਿ ਨਿੱਕੀ ਕਹਾਣੀ ਦੇ ਸਿਰ-ਕਢਵੇਂ ਨਮੂਨੇ ਇਸ ਲੜੀ ਵਿਚ ਪਰੋ ਲਏ ਜਾਣ।
ਹਰ ਕਹਾਣੀ ਦੇ ਮੁਢ ਵਿਚ ਉਸ ਦੇ ਲੇਖਕ ਦਾ ਜੀਵਨ ਲਿਖਤਾਂ ਅਤੇ ਹੁਨਰ ਬਾਰੇ ਸੰਖੇਪ ਨੋਟ ਦਿਤੇ ਗਏ ਹਨ। ਇਸ ਦਾ ਮਨੋਰਥ ਵਿਦਿਆਰਥੀਆਂ ਨੂੰ ਪੜਚੋਲੀਏ ਦੀ ਨਜ਼ਰ ਨਾਲ ਸਾਹਿਤ ਨੂੰ ਮਾਣਨ ਵਾਸਤੇ ਤਿਆਰ ਕਰਨਾ ਹੈ। ਵੱਡੀਆਂ ਸ਼੍ਰੇਣੀਆਂ ਵਿਚ ਉਹ ਤਦ ਹੀ ਸਾਹਿਤ ਦੀਆਂ ਡੂੰਘਾਣਾਂ ਤੀਕ ਪਹੁੰਚ ਸਕਦੇ ਹਨ ਜੇ ਇਹਨਾਂ ਜਮਾਤਾਂ ਵਿਚ ਸੁਖੈਨ ਢੰਗ ਨਾਲ ਇਸ ਦੇ ਅੰਗਾਂ ਦੀ ਜਾਂਚ-ਪੜਤਾਲ ਕਰਨਾ ਸਿਖਣ। ਕਹਾਣੀ ਦੇ ਅੰਤ ਵਿਚ ਪ੍ਰਸ਼ਨਾਵਲੀ ਅਤੇ ਕਠਨ ਸ਼ਬਦਾਂ ਦੇ ਅਰਥ ਦੇ ਦਿਤੇ ਗਏ ਹਨ।
ਜਿਨ੍ਹਾਂ ਲਿਖਾਰੀਆਂ ਨੇ ਆਪਣੀਆਂ ਕਹਾਣੀਆਂ ਮੈਨੂੰ ਪਰਕਾਸ਼ਤ ਕਰਨ ਦੀ ਆਗਿਆ ਦਿੱਤੀ ਹੈ ਮੈਂ ਉਨ੍ਹਾਂ ਦਾ ਅਤੇ ਧੰਨਵਾਦੀ ਹਾਂ।
ਹਰਦਿਆਲ ਸਿੰਘ ਗਿੱਲ
੭