ਪੰਨਾ:ਚੁਲ੍ਹੇ ਦੁਆਲੇ.pdf/70

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਸੇ ਪਾਸੇ ਤੱਕਣ ਲਗ ਜਾਂਦੇ, ਤਾਂ ਜੋ ਕਿਸੇ ਪਿੰਡਾਂ ਐੱਦੇ ਜਾਂਦੇ ਸਆਣੇ ਦੀ ਸ਼ਰਨ ਲੈ ਕੇ ਇਸ ਭੈ-ਸਾਗਰ ਨੂੰ ਤਰਨ ਜੋਗੇ ਹੋ ਜਾਈਏ ।
ਅਸਾਡੀ ਧਾਰਮਿਕ ਸਿੱਖਿਆ ਵੀ ਕੁਝ ਇਸ ਕਿਸਮ ਦੀ ਮਿਲ ਰਹੀ ਸੀ ਕਿ ਅਜਿਹੇ ਡਰ ਅਸਾਡੇ ਸਭਾਵਾਂ ਦਾ ਹਿੱਸਾ ਬਣ ਗਏ ਸਨ। ਹਰ ਰੋਜ਼ ਸ਼ਾਮ ਅਸੀਂ ਘਰ ਸਿਆਣਿਆਂ ਕੋਲੋਂ ਨਰਕ ਸੁਰਗ ' ਦੀਆਂ ਕਹਾਣੀਆਂ ਸੁਣਦੇ । ਸੁਰਗ ਤਾਂ ਅਸਾਨੂੰ ਖੇਡ ਤੋਂ ਬਾਹਰ ਕਿਤੇ ਘਟ ਹੀ ਪ੍ਰਾਪਤ ਹੁੰਦਾ ਪਰ ਨਰਕ ਦੇ ਹਰ ਥਾਂ ਖੁਲ੍ਹੇ ਗੱਫ ਮਿਲਦੇ। ਸਭ ਤੋਂ ਵਡਾ ਨਰਕ ਮਦਰਜ਼ਾ ਸੀ, ਤੇ ਉਸ ਤੋਂ ਕਿਸੇ ਦਿਨ ਛੁਟੇ ਜਾਂਦੇ ਤਾਂ ਖੇਤ ਰੋਟੀ ਦੇਣ ਜਾਣ ਦਾ ਨਰਕ ਪੇਸ਼ ਆ ਜਾਂਦਾ । ਗੱਲ ਕੀ ਅਸਾਡੇ ਅਵਾਣੇ ਰਾਹ ਦੇ ਹਰ ਇਕ ਮੋੜ ਤੋਂ ਜਾਣੇ ਨਰਕ ਘਾਤ ਲਾਈ ਖਲੋਤਾ ਹੁੰਦਾ । ਖ਼ਬਰ ਇਸ ਸੜਕ ਦਾ ਭੈ-ਸਾਗਰ ਲੰਘਣ ਕਰ ਕੇ ਅਸਾਨੂੰ ਖੇਤ ਜਾਣਾ ਨਰਕ ਲਗਦਾ ਸੀ ਜਾਂ ਖੇਤ ਰੋਟੀ ਲੈ ਜਾਣ ਲਗੇ , ਇਸ ਸੜਕ ਨੂੰ ਲੰਘਣਾ ਪੈਂਦਾ ਕਰਕੇ ਇਹ ਅਨੂੰ ਭੈ-ਸਾਗਰ ਦਿਖਾਈ ਦਿੰਦਾ ਸੀ, ਮੈਂ ਇਸ ਦੀ ਬਾਬਤੇ ਯਕੀਨ ਨਾਲ ਕੁਝ ਨਹੀਂ ਕਹਿ ਸਕਦਾ। ਇਹ ਮੈਨੂੰ ਪਤਾ ਹੈ ਕਿ ਖੇਤ ਰਗ ਸੀ, ਰੋਟੀ ਲੈ ਜਾਣ ਦੀ ਖੇਚਲ ਨਰਕ ਅਤੇ ਉਹ ਜਰਨੈਲੀ ਸੜਕ ਵਿਚਕਾਰਲਾ ਭੈ-ਸਾਗਰ।
ਸਿਆਲ ਦੇ ਦਿਨ ਸਨ। ਅਸੀਂ ਦੋਵੇਂ ਭੈਣ ਭਰਾ ਦੁਪਹਿਰ ਦੀ ਰੋਟੀ ਲੈ ਕੇ ਖੇਤ ਨੂੰ ਚਲ ਪਏ ।ਨਿਘੀ ਨਿਘੀ ਧੁੱਪ ਪੈ ਰਹੀ ਸੀ ਤੇ ਅਸੀਂ ਟੁਰੇ ਜਾਂਦੇ ਵੀ ਜਾਣੋ ਸ਼ਿਆਲੇ ਦੀ ਧੁਪ ਵਿਚ ਨੀਂਦ ਦਾ ਨਿਘ ਲੈ ਰਹੇ ਸਾਂ, ਪਰ ਦਿਲ ਵਿਚ ਸੜਕੇ ਲੰਘਣ ਦਾ ਡਰ ਚੂਹੇ ਵਾਕਰ ਕੁਤਰ ਰਿਹਾ ਸੀ ।
ਅਸੀਂ ਡਰ ਨੂੰ ਦਬਾਣ ਦਾ ਇਕ ਆਮ ਤਰੀਕਾ ਵਰਤਣਾ ਚਾਹਿਆ । ਭੈਣ ਮੈਨੂੰ ਇਕ ਕਹਾਣੀ ਸੁਣਾਣ ਲਗ ਪਈ। ‘‘ ਇਕ ਸੀ ਰਾਜਾ, ਉਹਦੀ ਰਾਣੀ ਮਰ ਗਈ । ਮਰਨ ਲਗੀ ਰਾਣੀ ਨੇ

੭੩