ਪੰਨਾ:ਚੁਲ੍ਹੇ ਦੁਆਲੇ.pdf/74

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਏ ਖਲਤੇ ਉਤੇ ਸਨ । ਕੁਝ ਮਿੰਟਾਂ ਬਾਦ ਮੇਰਾ ਰੋਣ ਨਿਕਲ ਪਿਆ ।
ਮੇਰੀ ਭੈਣ ਨੇ ਪੱਲੇ ਨਾਲ ਮੇਰੇ ਅੱਥਰੂ ਪੂੰਝਦਿਆਂ ਆਖਿਆ, “ਨਾ, ਬੀਰ, ਰਨਾ ਕਿਉਂ , ਆਪਾਂ ਐਥੇ ਖੜੋਨੇ ਆਂ, ਹੁਣੇ ਪਿੰਡੋਂ ਕੋਈ ਆ ਜਾਉ ।”
ਮੈਂ ਚੁਪ ਕਰ ਗਿਆ ।
ਅਸਾਂ ਕੁਝ ਕਦਮ ਸੜਕ ਵਲ ਪੁੱਟੇ ਫਿਰ ਖਲੋ ਗਏ ਤੇ ਫਿਰ ਉਹ ਹੀ ਪੰਜ ਕਦਮ ਮੁੜ ਆਏ ।
ਅੰਤ ਮੇਰੀ ਭੈਣ ਨੇ ਕੁਝ ਵਿਚਾਰ ਬਾਦ ਕਿਹਾ, ‘‘ ਆਪਾਂ ਕੋਹਾਗੇ ਅਸੀਂ ਤਾਂ ਪੇਮੀ ਦੇ ਨਿਆਣੇ ਆਂ, ਸਾਨੂੰ ਨਾ ਫੜ । ’’
ਉਸ ਦੇ ਮੂੰਹ ਵਿਚੋਂ ਪੇਮੀ ਸ਼ਬਦ ਬੜਾ ਮਿਠਾ ਨਿਕਲਦਾ ਹੁੰਦਾ ਸੀ ਤੇ ਤਾਂ ਜਦ ਉਹ ਮੇਰ ਵਲ ਝੁਕ ਕੇ ਮੈਨੂੰ ਤੇ ਆਪਣੇ ਆਪ ਨੂੰ ਦਿਲਾਸਾ ਦੇ ਰਹੀ, ਉਹ ਖੁਦ ਪੇਮੀ ਬਣੀ ਹੋਈ ਸੀ ।
ਮੇਰੇ ਦਿਲ ਨੂੰ ਢਾਰਸ ਬਝ ਗਈ । ਰਾਸ਼ੇ ਨੂੰ ਜਦ ਪਤਾ ਲੱਗੇਗਾ ਕਿ ਅਸੀਂ ਪੇਮੀ ਦੇ ਨਿਆਣੇ ਹਾਂ ਤਾਂ ਉਹ ਅਸਾਨੂੰ ਕੁਝ ਨਹੀਂ ਆਖੇਗਾ, ਨਹੀਂ ਪਕੜੇਗਾ ।
ਜਿਵੇਂ ਕੰਬਦਾ ਹਿਰਦਾ ਤੇ ਥਿੜਕਦੇ ਪੈਰ, ਵਾਹਿਗੁਰੂ ਵਾਹਿਗੁਰੂ ਕਹਿੰਦੇ ਸ਼ਮਸ਼ਾਨ ਭੁਮ ਵਿਚੋਂ ਗੁਜ਼ਰ ਜਾਂਦੇ ਹਨ, ਜਿਵੇਂ ਗਉ ਦੀ ਪੂਛ ਫੜ ਕੇ ਭਵਸਾਗਰ ਤਰ ਜਾਂਦਾ ਹੈ, ਅਸੀਂ ਪੇਮੀ ਦਾ ਨਾਮ ਲੈ ਕੇ ਸੜਕ ਪਾਰ ਹੋ ਗਏ । ਰਾਸ਼ਾ ਉਸ ਤਰ੍ਹਾਂ ਉਥੇ ਹੀ ਪਿਆ ਰਿਹਾ ।

--

੭੭