ਪੰਨਾ:ਚੁਲ੍ਹੇ ਦੁਆਲੇ.pdf/77

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਮ ਲਾਲ ਵੇਦਾਂਤੀ


ਸ਼ਾਮਾਂ ਪੈ ਰਹੀਆਂ ਸਨ । ਗਰਮੀ ਲੋਹੜੇ ਦੀ ਸੀ ਤੇ ਹੁਸੜ ਹੋ ਗਿਆ ਸੀ । ਹਵਾ ਬਿਲਕੁਲ ਮਰੀ ਹੋਈ ਸੀ । ਸੂਰਜ ਵਕਤ ਤੋਂ ਪਹਿਲਾਂ ਛਿਪ ਚੁਕਾ ਸੀ । ਉਸ ਬੱਦਲ ਵਿਚ ਜੋ ਦਿਨ ਭਰ ਦੀ ਆਸ ਰਹਿ ਕੇ ਹੁਣ ਆ ਰਹੀ ਰਾਤ ਦਾ ਭੈ ਬਣ ਰਿਹਾ ਸੀ। ਸ਼ਾਮ ਲਾਲ ਦਿਹਾੜ ਦੁਕਾਨ ਦੇ ਨਰਕ ਵਿਚ ਕਟ ਕੇ ਗੁਆਂਢੀਆਂ ਤੋਂ ਕੁਝ ਪਹਿਲਾਂ ਹੀ ਘਰ ਆ ਗਿਆ ਸੀ ਪਰ ਉਹ ਭੱਠ ਵਿਚੋਂ ਨਿਕਲ ਕੇ ਚੁੱਲ੍ਹੇ ਵਿਚ ਪੈਣ ਨੂੰ ਤਿਆਰ ਨਹੀਂ ਸੀ । ਝਟ ਕਰਦਾ ਉਹ ਛਤ ਤੇ ਚੜ੍ਹ ਗਿਆ ਤੇ ਮੰਜੀ ਤੇ ਦਰੀ ਚਾਦਰ ਵਿਛਾ, ਕੁੜਤਾ ਪਗੜੀ ਲਾਹ, ਨਹਾਣ ਲਈ ਪਾਣੀ ਦੀ ਉਡੀਕ ਵਿਚ ਬੈਠ ਗਿਆ । ਇਹ ਪਾਣੀ ਉਸ ਦੀ ਵਹੁਟੀ ਇਕ ਬਾਲਟੀ ਵਿਚ ਪੌੜੀਆਂ ਚੜ੍ਹਾ ਰਹੀ ਸੀ। ਉਸ ਦਾ ਸਿਰ ਤੋਂ ਉਤਲਾ ਧੜ ਖੱਬੇ ਪਾਸੇ ਟੇਢੇ ਹੋ ਕੇ ਸੱਜੇ ਹਥ ਚੁਕੀ ਬਾਲਟੀ ਨੂੰ ਸਹਾਰ ਰਹੇ ਸਨ ਤੇ ਇਸ ਦ੍ਰਿਸ਼ ਵਿਚ ਉਸ ਦੀ ਹਾਲਤ ਬੜੀ ਤਰਸ ਯੋਗ ਸੀ ।

ਉਹ ਛਤ ਤੇ ਆ ਗਈ, ਪਸੀਨੇ ਨਾਲ ਤਰ ਤੇ ਹਫੀ ਹੋਈ,

੮੧

੯੧