ਸਮੱਗਰੀ 'ਤੇ ਜਾਓ

ਪੰਨਾ:ਚੁਲ੍ਹੇ ਦੁਆਲੇ.pdf/8

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਕਹਾਣੀ ਦੀ ਕਹਾਣੀ


ਇਸ ਸੰਗ੍ਰਹਿ ਵਿਚ ਪੰਜਾਬੀ ਦੇ ਪ੍ਰਸਿੱਧ ਕਹਾਣੀ-ਕਾਰਾਂ ਦੀਆਂ ਕਿਰਤਾਂ ਸੰਮਿਲਤ ਹਨ। ਕਹਾਣੀ ਜਾਂ ਛੋਟੀ-ਕਹਾਣੀ ਹੁਣ ਦੇ ਸਾਹਿਤਕ ਰੂਪ ਵਿੱਚ ਇਕ ਨਵੀਂ ਉਪਜ ਹੈ, ਜਾਂ ਕਹੋ ਕਿ ਇਹ ਏਸੇ ਸਦੀ ਦੀ ਹੀ ਜਨਮ-ਲੇਵਾ ਹੈ। ਪੰਜਾਬੀ ਬੋਲੀ ਵਿਚ ਇਸਦਾ ਜਨਮ ਯੂਰਪੀਨ ਕਹਾਣੀ ਦੇ ਪਰਭਾਵ ਹੇਠ ਹੋਇਆ, ਏਸ ਲਈ ਪੰਜਾਬ ਵਿੱਚ ਛੋਟੀ-ਕਹਾਣੀ ਜਾਂ ਕਹਾਣੀ ਦੀ ਉਮਰ ਚੌਥਾਈ ਸ਼ਿਤਾਬਦੀ ਤੋਂ ਵਧ ਨਹੀਂ ਹੈ। ਇਸ ਦਾ ਇਹ ਮਤਲਬ ਨਹੀਂ ਕਿ ਪੰਜਾਬੀ ਵਿਚ ਜਾਂ ਕਹੋ ਕਿ ਪੰਜਾਬੀਆਂ ਦੇ ਸਮਾਜਕ ਜੀਵਨ ਵਿੱਚ ਅੱਜ ਤੋਂ ਪੱਚੀ ਕੁ ਵਰ੍ਹੇ ਪਹਿਲਾਂ ਕਹਾਣੀ ਕਿਸੇ ਰੂਪ ਵਿੱਚ ਵੀ ਮੌਜੂਦ ਨਹੀਂ ਸੀ। ਪੰਜਾਬੀਆਂ ਦੇ ਹਜ ਸੁਆਦ ਦਾ ਕਾਰਣ ਕਹਾਣੀ ਓਦੋਂ ਤੋਂ ਹੀ ਬਣੀ ਰਹੀ ਹੈ, ਜਦੋਂ ਤੋਂ ਪੰਜਾਬ ਨੇ ਪੰਚ ਭੌਤਕ ਰੂਪ ਧਾਰਿਆ, ਜਾਂ ਜਦੋਂ ਤੋਂ ਪੰਜਾਬ ਦੀ ਧਰਤੀ ਉਤੇ ਕਿਸੇ ਪਸ਼ੂ-ਪੰਛੀ ਨੇ ਜੀਵਨ ਅਰੰਭ ਕੀਤਾ, ਜਾਂ ਜਦੋਂ ਤੋਂ ਪੰਜਾਬ ਨੂੰ ਮਨੁਖ ਨੇ ਅਪਣਾ ਘਰ ਬਣਾਇਆ। ਉਹ ਕਿਵੇਂ?
ਉਤੇ ਤਿੰਨ ਗੱਲਾਂ ਕਹੀਆਂ ਗਈਆਂ ਹਨ ਕਹਾਣੀ ਦੀ ਉਪਜ ਬਾਰੇ। ਪੰਜਾਬ ਵਿਚ ਕਹਾਣੀ ਓਦੋਂ ਵੀ ਮੌਜੂਦ ਸੀ ਜਦੋਂ ਪੰਜਾਬ ਦੀ ਧਰਤੀ ਉਤੇ ਜੀਵਣ ਅਜੇ ਅਚਰ ਜਾਂ ਅਹਿੱਲ ਰੂਪ ਵਿੱਚ ਹੀ ਸੀ, ਫੇਰ ਪੰਜਾਬ ਵਿਚ ਕਹਾਣੀ ਓਦੋਂ ਵੀ ਮੌਜੂਦ ਸੀ। ਜਦੋਂ ਪੰਜਾਬ ਵਿੱਚ ਜੀਵਣ ਪਸ਼ ਜਾਤੀ ਤਕ ਮਹਿਦੂਦ ਸੀ ਤੇ ਅੰਤ