ਸਮੱਗਰੀ 'ਤੇ ਜਾਓ

ਪੰਨਾ:ਚੁਲ੍ਹੇ ਦੁਆਲੇ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਸ਼ਾਮ ਲਾਲ ਭਾਵੇਂ ਅਣਜਾਤੇ ਹੀ ਹੋਵੇ, ਇਕ ਵੇਦਾਂਤੀ ਸੀ । ਤੇ ਵੇਦਾਂਤੀ ਹੁੰਦਾ ਹੋਇਆ ਕੀ ਉਹ ਕਿਸਮਤ ਦੇ ਮਸਲੇ ਉਲੰਘ ਨਹੀਂ ਸੀ ਸਕਦਾ ? ਇਸ ਕਿਸਮਤ ਦਾ ਸੰਬੰਧ ਇਸ ਜਨਮ ਨਾਲ ਹੀ ਹੈ ਯਾ ਇਸ ਤੋਂ ਪਾਰ ਵੀ ? ਇਹ ਸਵਾਲ ਸੀ ਜੋ ਉਸ ਦੇ ਅਚੇਤ ਮਨ ਨੂੰ ਹੁਣ ਟੁੰਬ ਰਿਹਾ ਸੀ।

ਦੂਸਰੇ ਬੱਚੇ ਇਕ ਇਕ ਕਰ ਕੇ ਆ ਰਹੇ ਸਨ । ਬਾਰਾਂ ਸਾਲ ਦਾ ਪੰਨਾ ਬਾਜ਼ਾਰ ਵਿਚੋਂ ਖੇਡ ਮਲ੍ਹ ਕੇ ਥਕਿਆ ਆਇਆ। ਔਂਦੇ ਹੀ ਉਸ ਨੂੰ ਨਹਾਣ ਦੀ ਨਾਜ਼ਕ ਘਟਨਾ ਦਾ ਸਾਹਮਣਾ ਪੈ ਗਿਆ ਜੋ ਪਤਾ ਨਹੀਂ ਮਾਂ ਉਸ ਤੇ ਕਿਉਂ ਗੁਜ਼ਾਰਣਾ ਚਾਹੁੰਦੀ ਸੀ । ਇਸ ਤੋਂ ਬਚ ਕੇ ਉਹ ਪੌੜੀਆਂ ਚੜ੍ਹ ਗਿਆ ਤੇ ਮੂਕ ਹਵਾ ਵਿਚ ਨਹਾ ਰਹੇ ਪਿਤਾ ਕੋਲ ਡੱਠੀ ਮੰਜੀ ਤੇ ਜਾ ਬੈਠਾ। ਸ਼ਾਮ ਲਾਲ ਦੀ ਵੇਦਾਂਤਕ ਉਡਾਰੀ ਇਥੇ ਕਟੀ ਗਈ ।

"ਕੀ ਕਰਦਾ ਆਇਆ ਹੈਂ, ਪੰਨੇ ?"

ਪੰਨਾ ਸਾਰਾ ਦਿਨ ਸਕੂਲ ਰਿਹਾ ਸੀ ਤੇ ਸ਼ਾਮ ਨੂੰ ਉਸ ਨੇ ਕੇਵਲ ਲੋੜੀਂਦੀ ਖੇਡ ਦੀ ਖੁਰਾਕ ਲਈ ਸੀ।

"ਸਬਕ ਦਾ ਕੀ ਹਾਲ ਹੈ ?" ਸ਼ਾਮ ਲਾਲ ਨੇ ਰੋਜ਼ ਵਾਂਗ ਪੁਛਿਆ ।

"ਯਾਦ ਹੈ ਚੰਗੀ ਤਰਾਂ" ਪੰਨੇ ਨੇ ਹੌਸਲੇ ਨਾਲ ਜਵਾਬ ਦਿਤਾ।

"ਅਛਾ, ਸੁਣਾ ਤਾਂ ਉਹ ਨਜ਼ਮ-ਮਾਂ ਬਾਪ ਦੀ ਖ਼ਿਦਮਤ।"

ਮੁੰਡੇ ਨੇ ਹਸਬ ਮਾਮੂਲ ਕਾਹਲੀ ਕਾਹਲੀ ਹੇਕ ਵਿਚ ਇਹ ਨਜ਼ਮ ਕੋਈ ਇਸ ਮਹੀਨੇ ਵਿਚ ਦਸਵੀਂ ਵਾਰੀ ਪਿਓ ਨੂੰ ਸੁਣਾਈ ਪੁਤਰ ਦੇ ਮੂੰਹ ਤੋਂ ਇਹ ਨਜ਼ਮ ਸੁਣ ਕੇ ਸ਼ਾਮ ਲਾਲ ਨੂੰ ਬੜ ਤਸੱਲੀ ਹੁੰਦੀ ਸੀ। ਉਹ ਪੁਤਰ ਨੂੰ ਇਸ ਨਜ਼ਮ ਦਾ ਭਾਵ ਅਰਥ ਗ੍ਰਹਿਣ ਕਰਵਾਣਾ ਚਾਹੁੰਦਾ ਸੀ । ਉਹ ਚਾਹੁੰਦਾ ਸੀ ਕਿ ਉਸ ਸੇਵਾ ਤੇ ਪਾਲਣਾ ਬਦਲੇ ਜੋ ਪੰਨੇ ਦੇ ਮਾਂ ਪਿਓ ਉਸ ਦੇ ਬਚਪਨ ਵਿਚ

੮੪