ਪੰਨਾ:ਚੁਲ੍ਹੇ ਦੁਆਲੇ.pdf/82

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਘਟੋ ਘਟ ਬੱਚਿਆਂ ਲਈ ਜਿਨ੍ਹਾਂ ਨੂੰ ਦਿਨ ਭਰ ਦੇ ਨੱਸਣ ਟੱਪਣ ਤੋਂ ਬਾਦ ਖੂਬ ਭੁਖ ਲਗ ਰਹੀ ਹੁੰਦੀ ਸੀ- ਕਿਉਂ ਨੀਂਦ ਨੇ ਗਰੀਬੀ ਅਮੀਰੀ ਦੇ ਫਰਕ ਨੂੰ ਦੂਰ ਕਰ ਦੇਣ ਹੁੰਦਾ ਸੀ । ਆਸ਼ਾ ਭਰਪੂਰ ਸਾਰੇ ਜੀਅ ਟੱਬਰ ਵਿਚ ਆਪਣੀ ਆਪਣੀ ਮਹੱਤਤਾ ਅਨੁਸਾਰ ਮੰਜੀਆਂ ਤੇ ਯਾ ਭੋਇੰ ਤੇ-ਸ਼ਾਮ ਲਾਲ ਤੇ ਪੰਨਾ ਮੰਜੀਆਂ ਦੇ ਅਰ ਦੁਸਰੇ ਭੋਇੰ ਤੇ ਚੌਕੜੀਆਂ ਮਾਰਕੇ ਰੋਟੀ ਖਾਣ ਲਈ ਬੈਠ ਗਏ । ਵਿਧਾਤਾ ਵਾਂਗ ਹੀ ਨਿਰਚੇਤ ਅਰ ਉਸ ਤੋਂ ਘਟ ਕਾਣੀ ਵੰਡ ਕਰਨ ਵਾਲੀ ਮਾਂ ਨੇ ਰੋਟੀਆਂ ਵਰਤਾ ਦਿਤੀਆਂ ।

ਰੋਟੀ ਖਾ ਚੁਕਣ ਤੇ ਸਾਰੇ ਆਪਣੀਆਂ ਆਪਣੀਆਂ ਮੰਜੀਆਂ ਤੇ ਡਿਗ ਪਏ । ਛੋਟੇ ਬੱਚੇ ਨੀਂਦ ਨੇ ਇਤਨਾ ਦਬਾ ਲਏ ਸਨ ਕਿ ਉਨਾਂ ਦੇ ਬਿਸਤਰੇ ਕਰਨੇ ਵੀ ਔਖੇ ਹੋ ਗਏ ਸਨ । ਮਾਂ, ਪਿਉ ਤੇ ਵਿੱਦਿਆ ਹਾਲ ਜਾਗ ਰਹੇ ਸਨ । ਪੰਨਾਂ ਨੀਂਦ ਤੇ ਜਾਗ ਦੀ ਵਿਚਕਾਰਲੀ ਹਦ ਤੇ ਘੁੰਮ ਰਿਹਾ ਸੀ ।

ਇਸ ਆਪਤ-ਵਿਗਾਸ ਦੇ ਸਮੇਂ ਦੀ ਸ਼ਾਮ ਲਾਲ ਨੂੰ ਸਾਰੇ ਦਿਨ ਤੋਂ ਉਡੀਕ ਤਾਂ ਸੀ । ਮਾਂ ਨੇ ਹਾਲੀ ਮਸਾਂ ਹੀ ਭਾਂਡੇ ਮਾਂਜੇ ਧੋਤੇ ਹੋਣਗੇ ਕਿ ਉਹ ਆਪਣੀ ਫ਼ਿਲਾਸਫ਼ੀ ਜਾ ਵਿਸਥਾਰ ਕਰਨ ਲੱਗ ਪਿਆ, ਜਿਸ ਲਈ ਉਹ ਪਿਛਲ ਇਕ ਘੰਟੇ ਤੋਂ ਤਿਆਰੀ ਕਰ ਰਿਹਾ ਸੀ ।

"ਮੈਂ ਹੈਰਾਨ ਹਾਂ, ਭਾਗਵਾਨੇ, ਕਿਸਮਤ ਕਿਉਂ ਇਸ ਤਰ੍ਹਾਂ ਸਾਡੇ ਨਾਲ ਰੁਸ ਗਈ ਹੈ," ਵੇਦਾਂਤੀ ਸ਼ਾਮ ਲਾਲ ਨੇ ਕਿਹਾ ।

"ਹਾਂ, ਲਾਲਾ ਜੀ," ਭਾਗਵਾਨ ਨੇ ਜਵਾਬ ਦਿਤਾ ।

"ਕੀ ਕਮਾਈ ਕੀਤੀ ਹੈ ਅੱਜ ਮੈਂ ? ਭਲਾ, ਬੁਝ ਤਾਂ ।"

"ਹਾਂ, ਕਿੰਨੀ ਕੁ ?" ਗੁੰਬਜ਼ ਦੀ ਆਵਾਜ਼ ਆਈ ।

"ਤਿੰਨ ਆਨੇ," ਸ਼ਾਮ ਲਾਲ ਨੇ ਨਾਟਕੀ ਅੰਦਾਜ਼ ਵਿਚ ਦੱਸਿਆ ।

"ਫਿਟੇ ਮੂੰਹ ਅਜਿਹੀ ਕਿਸਮਤ ਦਾ, ਕੋਈ ਕੀ ਕਰੇ ?"{{rh|੮੬}