ਸਮੱਗਰੀ 'ਤੇ ਜਾਓ

ਪੰਨਾ:ਚੁਲ੍ਹੇ ਦੁਆਲੇ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੋਂ ਆਪਣੇ ਮਾਂ ਪਿਉ ਦੀ ਮਜਬੂਰੀ ਦਾ ਦਰਦ ਭਰਿਆ ਗਿਆਨ ਹੋ ਰਿਹਾ ਸੀ ਤੇ ਉਹ ਆਪਣੇ ਹਾਹੁਕੇ ਮਾਂ ਦੇ ਕੰਨਾਂ ਤਕ ਪਹੁੰਚਣ ਤੋਂ ਰੋਕ ਨ ਸਕੀ ।

"ਰੋਂਦੀ ਕਿਉਂ ਹੈਂ, ਵਿੱਦਿਆ ? ਕਮਲੀ ! ਸਾਰੀਆਂ ਕੁੜੀਆਂ ਦਾ ਹੀ ਵਿਆਹ ਹੋ ਜਾਂਦਾ ਹੈ, ਅਗੇਤਰਾ ਪਛੇਤਰਾ ! ਮੇਰੀ ਧੀ, ਕਿਤਨਾ ਇਸ ਨੂੰ ਇਸ ਘਰ ਦਾ ਪਿਆਰ ਹੈ !" ਮਾਂ ਨੇ ਆਪਣੇ ਆਪ ਵਿਚ ਫੁੱਲ ਕੇ ਕਿਹਾ।

"ਹਾਂ ਹਾਂ, ਕਿਉਂ ਰੋ ਰਹੀ ਹੈਂ, ਬੇਟੀ ?" ਪਿਉ ਨੇ ਸੁਰ ਮਿਲਾਈ । "ਕਮਲੀ, ਨਾ ਰੋ ।"

ਵਿੱਦਿਆ ਨੂੰ ਹਾਹੁਕੇ ਦਬਾਣੇ ਪਏ ।

"ਮੈਂ ਏਡਾ ਹੀ ਗਿਆ ਗੁਆਚਾ ਨਹੀਂ ਕਿ ਤੇਰਾ ਵਿਆਹ ਵੀ ਲੋੜੀਂਦੀ ਸਜ ਧਜ ਨਾਲ ਨ ਕਰ ਸਕਾਂ ?" ਉਹ ਜੋਸ਼ ਨਾਲ ਭਾਸ਼ਨ ਕਰਨ ਲਗਾ । "ਮੇਰੀ ਸਾਖ ਹਾਲੀ ਮਰੀ ਨਹੀਂ। ਕੁਝ ਵੀ ਕਹਿਣ ਇਹ ਲੋਕ, ਮੈਨੂੰ ਆਪਣੇ ਖਾਨਦਾਨ ਦੀ ਇੱਜ਼ਤ ਦੀ ਕਦਰ ਹੈ । ਮੈਂ ਮੂਲੋਂ ਹੀ ਨਹੀਂ ਰਹਿ ਚੁਕਾ ।"

ਵਿੱਦਿਆ ਦੇ ਭੁਲੇਖੇ ਦੂਰ ਕਰਨ ਲਈ ਇਹ ਕਾਫ਼ੀ ਸੀ । ਉਹ ਭਰੇ ਦਿਲ ਤੇ ਰੋਣ ਨੂੰ ਦਬਾ ਕੇ ਸੌਂ ਗਈ । ਭਾਗਵਾਨ ਵੀ ਦਿਨ ਭਰ ਦੀ ਥੱਕੀ ਟੁੱਟੀ ਊਂਘ ਰਹੀ ਸੀ। ਉਹ ਆਪਣੀ ਮੰਜੀ ਤੇ ਜਾ ਡਿਗੀ ਤੇ ਪਲਾਂ ਵਿਚ ਨੀਂਦ ਦੇ ਘੁਰਾੜੇ ਮਾਰਨ ਲਗੀ । ਸ਼ਾਮ ਲਾਲ ਰਹਿ ਗਿਆ, ਸੌਂ ਜਾਵੇ ਜਾਂ ਵੇਦਾਂਤ ਵਿਚ ਉਡਾਰੀਆਂ ਲਾਵੇ ।

੯੦