ਨੂੰ ਪੰਜਾਬ ਵਿੱਚ ਕਹਾਣੀ ਓਦੋਂ ਵੀ ਮੌਜੂਦ ਸੀ ਜਦੋਂ ਪੰਜਾਬ ਨੂੰ ਮਨੁਖ ਨੇ ਆਪਣਾ ਨਿਵਾਸ ਅਸਥਾਨ ਬਣਾਇਆ। ਇਹ ਤਿੰਨੇ ਹਾਲਤਾਂ ਕਹਾਣੀ ਦਾ ਕੋਈ ਅਨੋਖਾ ਹੀ ਲੱਛਣ ਅਨੁਭਵ ਕਰਵਾਂਦੀਆਂ ਹਨ। ਅਸਲ ਵਿੱਚ ਕਹਾਣੀ ਦੇ ਦੋ ਪਖ ਹਨ! ਇਕ ਤਾਂ ਕਹਾਣੀ ਦਾ ਵਾਪਰਨਾ ਜਾਂ ਘਟਨਾ ਤੇ ਦੂਜਾ ਹੈ ਉਸ ਘਟਨਾ ਦਾ ਬਿਆਨਣਾ ਜਾਂ ਵਾਪਰੇ ਦਾ ਵਿਰਤਾਂਤ। ਘਟਨਾ ਜਾਂ ਵਾਪਰਨਾ ਕੀ ਹੈ? ਇਕ ਪਦਾਰਥ ਦਾ ਦੂਜੇ ਪਦਾਰਥ ਉਤੇ ਕਰਮ ਤੇ ਦੂਜੇ ਦਾ ਏਸ ਸੰਬੰਧ ਵਿਚ ਪ੍ਰਤਿਕਰਮ। ਇਹੋ ਦੋ ਵਸਤੂਆਂ ਚਾਹੇ ਜਾਨਦਾਰ ਹੋਣ ਚਾਹੇ ਬਜਾਨ। ਧੁੱਪ ਨਾਲ ਇਕ ਬੂੰਦ ਸਮੁੰਦਰ ਵਿਚੋਂ ਉੱਠ ਕੇ ਅਕਾਸ਼ਾਂ ਵਿੱਚ ਜਾਂਦੀ ਹੈ, ਅਕਾਸ਼ਾਂ ਵਿੱਚ ਸੈਲ ਸਪ ਟੇ ਕਰਕੇ, ਹਲੋਰੈ ਖਾ ਕੇ ਹਿਮਾਲਾ ਦੀਆਂ ਪਹਾੜੀਆਂ ਦਾ ਸੰਗ ਕਰਦੀ ਹੈ। ਚੋਟੀਆਂ ਉਤੇ ਪਾਣੀ ਜਾਂ ਬਰਫ ਬਣਾ ਕੇ ਡਿਗਦੀ ਹੈ। ਦੂਜੀ ਵਾਰ, ਫਿਰ ਪਾਣੀ ਬਣਦੀ ਹੈ ਸੂਰਜ ਦੀ ਨਿਘ ਨਾਲ ਫੁਲਾਂ ਨਾਲ ਸਪਰਸ਼ ਕਰਦੀ ਹੈ। ਕਿਤੇ ਟੱਕਰਾਂ ਤੇ ਠੋਕਰਾਂ, ਕਿਧਰੇ ਹਲੇਰ ਤੇ ਝੂਟ, ਖੱਡਾਂ, ਕੰਦਰਾਂ ਵਿੱਚੋਂ ਦੀ ਹੋ ਕੇ ਨਦੀਆਂ ਨਾਲਿਆਂ ਵਿੱਚ, ਜਾਂ ਪਹਾੜਾਂ ਵਿੱਚ ਸਿੱਮ ਕੇ ਚਸ਼ਮਿਆਂ ਤੇ ਝੀਲਾਂ ਦਾ ਰੂਪ ਧਾਰਦੀ ਹੈ। ਫੇਰ ਮਾਨ ਸਰੋਵਰ ਜਾਂ ਡਲ ਵਿੱਚੋਂ ਦੀ ਹੋ ਕੇ, ਸਤਲਜ ਜਾਂ ਜਿਹਲਮ ਦੇ ਰਾਹ...ਕਿੱਥੇ...ਕਿੱੱਥੇ...ਕੀ...ਕੀ... ਕਿਵੇਂ...ਕਿਵੇਂ ਉਹ ਫੇਰ ਸਮੁੰਦਰ ਵਿੱਚ ਜਾ ਪਹੁੰਚਦੀ ਹੈ। 'ਸ਼ਹੁ ਸਾਗਰ' ਨਾਲ ਮੇਲ ਹੋ ਜਾਂਦਾ ਹੈ। ਵਿਛੜੇ ਆਣ ਮਿਲਦੇ ਹਨ। ਕੀ ਇਹ ਕੋਈ ਸੁਆਦਲਾ ਨਾਵਲ ਨਹੀਂ? ਕੀ ਇਹ ਕੋਈ ਸਖਾਂਤਕ ਨਾਟਕ ਜਾਂ ਰੋਮਾਂਸ ਨਹੀਂ? ਫੇਰ ਕੀ ਇਸ ਸਾਰੇ ਸਫ਼ਰ ਵਿੱਚ ਸੈਂਕੜੇ ਕਹਾਣੀਆਂ ਨਹੀਂ ਵਾਪਰੀਆਂ? ਹਾਂ ਸਭ ਕੁਝ ਹੈ। ਪਰ ਇਸ ਨੂੰ ਬਿਆਨੇ ਕੌਣ? ਘਟਨਾ ਤਾਂ ਹੈ, ਵਿਰਤਾਂਤ ਨਹੀਂ ਹੈ।
ਫੇਰ ਹੋਰ ਇਕ ਨਾਵਲ ਦਾ ਢਾਂਚਾ ਲਓ, ਘਟਨਾਵਾਂ ਦੀ ਲੜੀ!
੧੦