ਸਮੱਗਰੀ 'ਤੇ ਜਾਓ

ਪੰਨਾ:ਚੁਲ੍ਹੇ ਦੁਆਲੇ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੱਲਾਂ ਕਹਿ ਜਾਂਦੇ ਹਨ । ਆਪ ਦੀ ਕਹਾਣੀ ‘ਇਕੱਨੀ’ ਇਕ ਇਸ ਕਿਸਮ ਦੀ ਕ੍ਰਿਤ ਹੈ। ਇਹ ਆਪ ਦੇ ਸੰਗਹਿ ‘ਕੁੰਗ ਪੋਸ਼’ ਵਿਚੋਂ ਲਈ ਗਈ ਹੈ। ਕਹਾਣੀਕਾਰ ਨੇ ਕਲਾ-ਪੂਰਤ ਢੰਗ ਨਾਲ ਇਸ ਵਿਚ ਆਪਣੇ ਜੀਵਨ ਤੇ ਮਜ਼ਦੂਰਾਂ ਮਿਹਨਤ ਕਸ਼ਾਂ ਦੇ ਜੀਵਨ ਤੇ ਚਾਨਣਾ ਪਾਇਆ ਹੈ । ਛੋਟੇ ਨਥੋੜਵੇਂ ਲੋਕਾਂ ਵਿਚ ਭੁਖ ਗਰੀਬੀ ਦੀ ਸਾਂਝ ਹੈ । ਉਨ੍ਹਾਂ ਵਿਚ ਕੁਰਬਾਨੀ ਤੇ ਤਿਆਗ ਦਾ ਮਾਦਾ ਜ਼ਿਆਦਾ ਹੈ । ਕਲਾਕਾਰ ਨੇ ਕਹਾਣੀ ਨੂੰ ਚੰਗਾ ਗੁੰਦਿਆ ਹੈ । ਅੰਤ ਨਾਟਕੀ ਹੈ।

---

੯੪