ਪੰਨਾ:ਚੁਲ੍ਹੇ ਦੁਆਲੇ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕੱਨੀ


‘‘ਇਹਨੂੰ ਰਖ ਲੈ। ਨਾਂਹ ਨਾ ਕਰ। ਵੇਖਣ ਵਿਚ ਇਹ ਇਕੱਨ ਹੈ ਪਰ ਇਸ ਦੀ ਕੀਮਤ ਸਚ ਮੁਚ ਇਸ ਤੋਂ ਕਿਤੇ ਵਧੇਰੇ ਹੈ। ਬਸ, ਰਖ ਲੈ ਇਹਨੂੰ। ਮੇਰੇ ਕੋਲ ਲੈ ਦੇ ਕੇ ਇਹੋ ਇਕੱਨੀ ਹੈ, ਭਾਵੇਂ ਇਹ ਤੇਰੀ ਮਜ਼ਦੂਰੀ ਨਹੀਂ ਚੁਕਾ ਸਕਦੀ.. ’’
ਇਹ ਕਹਿ ਕੇ ਮੈਂ ਰਾਮ ਮੋਚੀ ਦੀ ਹਥੇਲੀ ਤੇ ਇਕੱਠੀ ਰਖ ਦਿਤੀ। ਪੁਰਾ ਅੱਧਾ ਘੰਟਾ ਲਾਕੇ ਉਸ ਨੇ ਮੇਰੇ ਬੂਟ ਦੀ ਰੰਮਤ ਕੀਤੀ ਸੀ। ਮਜ਼ਦੂਰੀ ਦੀ ਗੱਲ ਉਸ ਨੇ ਮੇਰੇ ਇਨਸਾਫ਼ ਉਤੇ ਛਤ ਦਿਤੀ ਸੀ। ਇਕੱਲੀ ਜੇਬ ਵਿਚ ਪਾਉਂਦਿਆਂ ਉਸ ਨੇ ਅੱਖਾਂ ਕੇ ਮੇਰੀ ਵਲ ਤਕਿਆ ਤੇ ਫੇਰ ਸ਼ਾਇਦ ਸੇ ਵਿਚ ਇਕ ਮਲਣ ਲਗ ਪਿਆ।
ਉਸ ਨੂੰ ਕੀ ਪਤਾ ਸੀ ਇਕ ਇਕੱਨੀ ਨਾਲ ਮੇਰੀ ਇਕ ਕਹਾਣੀ ਜੁੜੀ ਹੋਈ ਹੈ:
ਮੈਂ ਦਿੱਲੀ ਤੋਂ ਕੁੰਡੇਸ਼ਰ ਜਾਣਾ ਸੀ। ਲਲਤਪੁਰ ਤੀਕ ਰੇਲ

੯੫