ਪੰਨਾ:ਚੁਲ੍ਹੇ ਦੁਆਲੇ.pdf/93

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਾਲੀ ਜੇਬ ਦੀ ਕੋਈ ਖਾਸ ਚਿੰਤਾ ਮੈਨੂੰ ਕਦੀ ਕਦਾਈਂ ਹੀ ਹੁੰਦੀ ਹੈ। ਹੁਣ ਇਹ ਇਕੱਨੀ ਇਸ ਮੋਚੀ ਨੂੰ ਦੇ ਕੇ ਮੇਰੀ ਜੇਬ ਖਾਲੀ ਹੋ ਗਈ। ਫਿਰ ਕੀ ਹੋਇਆ! ਮੈਂ ਖੁਸ਼ ਹਾਂ।
ਇਕ ਦਿਨ ਰਾਤ ਨੂੰ ਦਿੱਲੀ ਵਿਚ ਇਕ ਮਿੱਤਰ ਦੇ ਘਰ ਮੇਰੀ ਦਾਅਵਤ ਸੀ। ਇਸ ਵਿਚ ਦਸ ਵਜ ਗਏ। ਹੁਣ ਵਾਪਸ ਨਵੀਂ ਦਿੱਲੀ ਮੁੜਨਾ ਸੀ। ਮੈਂ ਪੈਦਲ ਹੀ ਤੁਰ ਪਿਆ। ਹੌਸਲਾ ਹਾਰਨਾ ਮੈਂ ਸਿਖਿਆ ਹੀ ਨਹੀਂ।
ਕੋਲੋਂ ਦੀ ਇਕ ਤਾਂਗਾ ਲੰਘਿਆ। ਮੈਂ ਵਾਜ ਮਾਰੀ... ‘ਤਾਂਗਾ!’
ਤਾਂ ਰੁਕ ਗਿਆ। ਇਕ ਸਵਾਰੀ ਪਹਿਲਾਂ ਬੈਠੀ ਸੀ। ਤਾਂਗੇ ਵਾਲਾ ਬੋਲਿਆ, ‘ਕਿਥੇ ਜਾਓਗੇ?’
ਜਿਥੇ ਵੀ ਲੈ ਚਲੋਂ।
‘‘ ਵਾਹ! ਜਿਥੇ ਵੀ ਲੈ ਚੱਲਾਂ!....ਕਿਥੇ ਲੈ ਚੱਲਾਂ?... ਮੈਂ ਤਾਂ ਨਵੀਂ ਦਿੱਲ ਬਾਰਾਂ ਖੱਬੇ ਜਾ ਰਿਹਾ ਹਾਂ |

"ਮੈਨੂੰ ਵੀ ਉਥੇ ਹੀ ਲੈ ਚਲ।'
‘ਤਿੰਨ ਆਨੇ ਪੈਸ ਲਗਣਗੇ। ਰਾਤ ਬਹੁਤ ਲੰਘ ਗਈ ਏ। ਹੋਰ ਤਾਂ ਮਿਲਣ ਰਿਹਾ।'
‘ਪਰ ਭਰਾਵਾ, ਮੇਰੇ ਕੋਲ ਤਾਂ ਪੈਸੇ ਹਨ ਨਹੀਂ।’
'ਹਨ ਹੀ ਨਹੀਂ! ਜੀ, ਮਖੌਲ ਨਾ ਕਰੋ। ਇਹ ਠੀਕ ਨਹੀਂ।'
‘ਮੈਂ ਮਖੌਲ ਨਹੀਂ ਕਰਦਾ। ਮੇਰੇ ਕੋਲ ਸਚ ਮੁਚ ਪੈਸੇ ਨਹੀਂ ਹਨ।'
ਤਾਂਗੇ ਵਾਲਾ ਕੋਈ ਭਲਾ ਲੋਕ ਸੀ। ਉਸ ਨੂੰ ਤਰਸ ਆ ਗਿਆ। ਕਹਿਣ ਲਗਾ, 'ਚੰਗਾ, ਤਾਂ ਬੈਠ ਜਾਓ। ਤੁਹਾਡੇ ਤਿੰਨ ਆਨੇ ਮੈਂ ਰਬ ਕੋਲੋਂ ਲਵਾਂਗਾ'
‘ਬਹੁਤ ਹਛਾ।’

੯੭