ਸਮੱਗਰੀ 'ਤੇ ਜਾਓ

ਪੰਨਾ:ਚੁਲ੍ਹੇ ਦੁਆਲੇ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਿਹਾ ਸੀ। ਉਸ ਨੂੰ ਖੁਸ਼ ਕਰਨ ਲਈ ਮੈਂ ਆਖਿਆ, ‘ਜੀ, ਮੈਂ ਤਾਂ ਸਮਝਦਾ ਹਾਂ ਕਿ ਤਾਂਗੇ ਵਾਲਿਆਂ ਦੀ ਕਮਾਈ ਲਹੂ ਪਸੀਨੇ ਦੀ ਕਮਾਈ ਹੈ । ਜੇ ਮੈਨੂੰ ਕਦੀ ਫਿਰ ਇਸ ਦੁਨੀਆਂ ਵਿਚ ਆਦਮੀ ਦੀ ਜੂਨ ਮਿਲੇ ਤਾਂ ਮੈਂ ਚਾਹੁੰਦਾ ਹਾਂ ਕਿ ਕਿਸ ਤਾਂਗੇ ਵਾਲੇ ਦੇ ਘਰ ਜਨਮ ਲਵਾਂ ।’
ਤਾਂਗੇ ਵਾਲੇ ਨੇ ਕਿਹਾ, ‘ਜੀ, ਇੰਝ ਨਾ ਆਖੋ । ਅਸੀਂ ਤਾਂ ਦਿਨ ਵਿਚ ਸੌ ਝੂਠ ਬੋਲਦੇ ਹਾਂ । ਤੇ ਮੈਂ ਤਾਂ ਚਾਹੁੰਦਾ ਹਾਂ ਕਿ ਤੁਹਾਨੂੰ ਨਜਾਤ ਮਿਲੇ। ਜੰਮਣਾ ਤੇ ਮਰ ਜਾਣਾ !...... ਜੀ ਇਹ ਤਾਂ ਬਹੁਤ ਸਖ਼ਤ ਇਮਤਿਹਾਨ ਹੈ।’
ਦਿੱਲੀ ਵਿਚ ਉਹ ਦੋ ਹਫ਼ਤੇ ਮੈਂ ਬੜੀ ਨਠ-ਭੱਜ ਵਿਚ ਗੁਜ਼ਾਰੇ। ਖਾਣ ਪੀਣ ਦੀ ਕੋਈ ਤਕਲੀਫ਼ ਨਹੀਂ ਸੀ । ਪਰ ਕਈ ਕਈ ਮੀਲ ਪੈਦਲ ਤੁਰਨਾ ਤੇ ਉਹ ਵੀ ਆਪਣਾ ਭਾਰੀ ਬੈਗ ਚੁਕੇ ਕੇ, ਕੁਝ ਸੁਖਾਲਾ ਕੰਮ ਨਹੀਂ ਸੀ । ਮਿੱਤਰਾਂ ਨੂੰ ਮਿਲਣਾ ਤੇ ਗੀਤਾਂ ਦੀ ਭਾਲ ਵਿਚ ਥਾਂ ਥਾਂ ਜਾਣਾ ਤਾਂ ਜ਼ਰੂਰੀ ਸੀ।
ਕੁੰਡੇਸ਼ਰ ਤੋਂ ਖ਼ਤ ਆਇਆ। ਲਿਖਿਆ ਸੀ...ਛੇਤੀ ਆ ਜਾਓ । ਇਹ ਚੌਥ ਜੀ ਦਾ ਖ਼ਤ ਸੀ । ਹੁਣ ਉਥ ਜਾਣਾ ਹੋਰ ਵੀ ਜ਼ਰੂਰੀ ਹੋ ਗਿਆ | ਆਪਣੇ ਮਿੱਤਰ ਕੋਲੋਂ ਮੈਂ ਸੱਤ ਰੁਪਏ ਹੁਦਾਰੇ ਲਏ। ਪੰਜ ਰੁਪਏ ਪੰਦਰਾਂ ਆਨੇ ਕਿਰਾਏ ਲਈ ਤੇ ਇਕ ਰੁਪਿਆ ਅਤੇ ਇਕ ਇਕੱਨੀ ਉਪਰਲੇ ਖ਼ਰਚ ਲਈ......
ਅੱਠ ਆਨੇ ਤਾਂ ਸਟੇਸ਼ਨ ਤੀਕ ਤਾਂਗੇ ਵਾਲੇ ਨੂੰ ਦੇਣੇ ਪਏ । ਬਾਕੀ ਬਚ ਸਾਢੇ ਛੇ ਰੁਪਏ। ਟਿਕਟ ਘਰ ਦੀ ਖਿੜਕੀ ਤੇ ਪਹੁੰਚਿਆ ਤਾਂ ਪਤਾ ਲਗਾ ਕਿ ਲਲਤਪੁਰ ਤੀਕ ਪੰਜ ਰੁਪਏ ਦਾ ਨਹੀਂ ਸਗੋਂ ਪੰਜ ਰੁਪਏ ਗਿਆਰਾਂ ਆਨੇ ਦਾ ਟਿਕਟ ਲਗਦਾ ਹੈ | ਇਹ ਵੀ ਚੰਗੀ ਹੋਈ ! ਤਾਂ ਕੀ ਉਸ ਕੁੰਡੇਸਰ ਵਾਲੇ ਮਿੱਤਰ ਨੇ ਮਖੌਲ ਕੀਤਾ ਸੀ?...ਆਪਣੇ ਕਮਜ਼ੋਰ ਚੇਤੇ ਉਤੇ ਮੈਂ ਬੜਾ ਛਿੱਥਾ ਪਿਆ। ਹੋਰ ਕੋਈ ਰਾਹ ਵੀ ਤਾਂ ਨਹੀਂ ਸੀ । ਜੋ ਹੋਉ, ਵੇਖੀ ਜਾਊ । ਮੈਂ

੧੦੦