ਪੰਨਾ:ਚੁਲ੍ਹੇ ਦੁਆਲੇ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਲਤਪੁਰ ਦਾ ਟਿਕਟ ਲੈ ਲਿਆ ਤੇ ਕੁੱਲੀ ਤੋਂ ਅਸਬਾਬ ਚੁਕਾ ਕੇ ਗਡੀ ਵਿਚ ਜਾ ਬੈਠਾ।
ਇਕ ਇਕੱਨੀ ਕੁੱਲੀ ਨੂੰ ਦਿਤੀ।
ਹੁਣ ਜਦ ਬਾਕੀ ਦੇ ਪੈਸੇ ਗਿਣੇ ਤਾਂ ਕੁਲ ਸਾਢੇ ਦਸ ਆਨੇ ਨਿਕਲੇ। ਹੁਣ ਯਾਦ ਆਇਆ ਕਿ ਡੇਢ ਆਨਾ ਦਿਨ ਵਿਚ ਤਾਂਗੇ ਤੇ ਖ਼ਰਚ ਹੋ ਗਿਆ ਸੀ। ਸਾਢੇ ਦਸ ਆਨੇ......ਕੁਲ ਸਾਢੇ ਦਸ ਆਨੇ! ਦਿਲ ਵਿਚ ਕਈ ਉਤਾਰ ਚੜ੍ਹਾ ਆਏ। ਫੇਰ ਕਿਸੇ ਤਰਾਂ ਦਿਲ ਨੂੰ ਦਿਲਾਸਾ ਦਿਤਾ। ਲਲਤਪੁਰ ਤਾਂ ਪਹੁੰਚਾਂ, ਵੇਖੀ ਜਉ।
ਰਾਤ ਭਰ ਰੇਲ ਗੱਡੀ ਦਾ ਸਫ਼ਰ ਰਿਹਾ। ਨੀਦ ਨਾ ਆਈ। ਅਗਲੀ ਸਵੇਰ ਲਲਤਪੁਰ ਆ ਗਿਆ। ਕੁੱਲੀ ਅਸਬਾਬ ਬਾਹਰ ਲੈ ਆਇਆ। ਪਤਾ ਲਗਾ ਕਿ ਲਾਰੀ ਦੇ ਅਡੇ ਤੀਕ ਤਾਂਗੇ ਵਾਲੇ ਨੂੰ ਇਕ ਦੁਆਨੀ ਦੇਣੀ ਪਵੇਗੀ। ਮੇਰੀ ਜੇਬ ਵਿਚ ਤਾਂ ਕੁਲ ਸਾਢੇ ਦਸ ਆਨੇ ਸਨ ਬੜੀ ਮੁਸ਼ਕਲ ਨਾਲ ਕੁਲੀ ਨੂੰ ਦੋ ਪੈਸੇ ਵਿਚ ਭੁਗਤਾਇਆ ਤੇ ਤਾਂਗੇ ਵਾਲਾ ਇਕ ਇਕੱਨੀ ਉਤੇ ਮੰਨ ਗਿਆ।
ਤਾਂਗਾ ਤੁਰਿਆ ਜਾ ਰਿਹਾ ਸੀ।
‘‘ ਨਾਲ ਦੀ ਸੀਟ ਵਾਲੇ ਨੌਜੁਆਨ ਨੂੰ ਮੈਂ ਪੁਛਿਆ, ‘ਕਿਉਂ ਭਰਾਵਾ, ਕੁੰਡੇਸ਼ਰ ਦਾ ਇਥੇ ਕੀ ਲਗੇਗਾ?’
ਇਹ ਸਵਾਲ ਮੈਂ ਅਜੇਹੇ ਲਹਿਜੇ ਵਿਚ ਕੀਤਾ ਸੀ ਕਿ ਉਸਨੂੰ ਇਹੀ ਮਹਿਸੂਸ ਹੋਵੇ ਕਿ ਮੈਂ ਇਸ ਸਿਲਸਲੇ ਵਿਚ ਬਿਲਕੁਲ ਅਣਜਾਣ ਹਾਂ।
ਉਹ ਬੋਲਿਆ, ‘ਕੇਵਲ ਪੰਦਰਾਂ ਆਨੇ।
‘ਪੰਦਰਾਂ ਆਨੇ......ਪਰ ਭਰਾਵਾ, ਮੇਰੀ ਜੇਬ ਵਿਚ ਤਾਂ ਕੇਵਲ ਦਸ ਆਨੇ ਰਹਿ ਗਏ ਹਨ ਤੇ ਇਨ੍ਹਾਂ ਚੋਂ ਇਕ ਇਕੱਨੀ ਇਸ ਤਾਂਗੇ ਵਾਲੇ ਦੀ ਹੋਈ ਸਮਝੋ। ਤੇ ਮੇਰੇ ਕੋਲ ਰਹਿ ਗਏ ਕੇਵਲ ਨੌਂ ਆਨੇ......'

੧੦੧