ਪੰਨਾ:ਚੁਲ੍ਹੇ ਦੁਆਲੇ.pdf/98

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


‘ਨੂੰ ਆਨੇ !......ਤਾਂ ਬਾਕੀ ਦੇ ਛੇ ਆਨੇ ਕਿਥੋ ਲਿਆਓਗੇ ? ’
ਏਹੀ ਤਾਂ ਚਿੰਤਾ ਹੈ, ਕੋਈ ਉਪਾ ਹੋਵੇ ਤਾਂ ਦੱਸੋ ? ’
 ‘ਹੁਣ ਮੈਂ ਕੀ ਜਾਣਾਂ ਭਰਾਵਾਂ ? ਮੈਂ ਤਾਂ ਅਜੇ ਵਿਦਿਆਰਥੀ ਹਾਂ । ਸਚ ਜਾਣ, ਮੇਰੇ ਕੋਲ ਹੁੰਦੇ ਤਾਂ ਮੈਂ ਟਿਕਟ ਲੈ ਦੇਂਦਾ !...... ਤੇ ਮੁਸ਼ਕਲ ਤਾਂ ਇਹ ਹੈ ਕਿ ਮੈਂ ਬਾਹਰੋਂ ਪੜਨ ਆਉਂਦਾ ਹਾਂ, ਕਿਸੇ ਮੈਨੂੰ ਉਧਾਰ ਦੇਣਾ ਨਹੀਂ ।
ਮੈਂ ਚੁਪ ਹੋ ਗਿਆ ਤੇ ਸਚ ਖੰਨੋ, ਏਥੇ ਪਹੁੰਚ ਕੇ ਇੰਝ ਇਕ ਦਮ ਚੁਪ ਹੋ ਜਾਣ ਦੇ ਸਦਕੇ ਹੀ ਮੈਂ ਉਸ ਵਿਦਿਆਰਥੀ ਤੇ ਅਸਰ ਪਾ ਸਕਿਆ ।
ਉਹ ਵੀ ਕੁਝ ਮਿੰਟ ਤੀਕ ਚੁੱਪ ਬੈਠਾ ਰਿਹਾ। ਤਾਂਗਾ ਤੁਰਿਆ ਜਾ ਰਿਹਾ ਸੀ ਤੇ ਤਾਂਗੇ ਵਾਲੇ ਨੂੰ ਆਖਿਆ, ‘ਭਰਾਵਾ, ਜੇ ਤੂੰ ਆਪਣੀ ਇਕੱਲੀ ਮੈਥੋਂ ਨਾ ਲਵੇਂ ਤਾਂ ਮੁਸ਼ਕਲ ਘਟ ਕੇ ਛੇ ਆਨੇ ਦੀ ਥਾਂ ਪੰਜ ਆਨੇ ਦੀ ਹੀ ਰਹਿ ਜਾਂਦੀ ਹੈ !’
ਉਹ ਬੋਲਿਆ, ‘‘ਨਹੀਂ ਜੀ, ਮੈਂ ਆਪਣੀ ਇਕੱਨੀ ਜ਼ਰੂਰ ਲਵਾਂਗਾ । ਇੰਝ ਇਕੱਠੀਆਂ ਛੱਡਣ ਲਗਾ ਤਾਂ ਮੇਰਾ ਘੋੜਾ ਭੁੱਖਾ ਮਰ ਜਾਵੇ । ਤੇ ਘਰ ਜਾ ਕੇ ਤੀਵੀਂ ਦੀਆਂ ਗਾਲਾਂ ਵੇਖ ਖਾਵਾਂ ।
ਉਸਨੂੰ ਇਹ ਸ਼ਕ ਪੈ ਗਿਆ ਕਿ ਮੈਂ ਅੱਡੇ ਉੱਤੇ ਪਹੁੰਚ ਕੇ ਇਕੱਨੀ ਦੇਣੋਂ ਨਾਂਹ ਕਰ ਦਿਆਂਗਾ । ਉਸਨੇ ਤਾਂਗਾ ਰੋਕ ਲਿਆ | ਬੋਲਿਆ, ਅੱਡਾ ਹੁਣ ਦੂਰ ਹ. ਇਕੱਲੀ ਦੇ ਦਓ । ’’ ਮੈਂ ਇਕੱ ਉਸਦੇ ਹੱਥ ਰੱਖੀ ਤਦ ਉਹ ਕਿਤੇ ਅਗੇ ਤੁਰਿਆ ।
ਉਹ ਵਿਦਿਆਰਥੀ ਨੇ ਪੁਛਿਆ, ‘ਕੰਮ ਕੀ ਕਰਦੇ ਹੋ ?’
 ‘ਮੈਂ ਹਰ ਭਾਸ਼ਾ ਦੇ ਲੋਕ-ਗੀਤ ਇਕੱਠੇ ਕਰਦਾ ਹਾਂ।’
 ‘ਠੀਕ, ਠੀਕ, ਵਿਸ਼-ਮਿੱਤਰ ਵਿਚ ਮੈਂ ਗੀਤਾ ਤੇ ਇਕ ਲੇਖ ਪੜਿਆ ਸੀ। ਤੁਹਾਡਾ ਹੀ ਹੋਵੇਗਾ ।’
ਮੈਂ ਹਾਂ ਸਿਰ ਵਿਚ ਹਿਲਾ ਦਿੱਤਾ । ਕੰਮ ਬਣਦਾ ਵੇਖਕੇ

੧੦੨