ਪੰਨਾ:ਚੂੜੇ ਦੀ ਛਣਕਾਰ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਾਮੋਸ਼ ਅਥਰੂ ਆਪ-ਮੁਹਾਰੇ ਵਹਿ ਤੁਰੇ। ਤੇ ਨਾਲ ਹੀ ਉਸ ਧਰਤੀ ਦੇ ਜ਼ਰਿਆਂ ਨੂੰ ਚੁੰਮਨ ਲਈ ਉਤਾਵਲਾ ਹੋ ਉਠਿਆ ਜਿਸ ਪਵਿਤ੍ਰ ਜਗ੍ਹਾ ਤੇ ਗੁਰੂ ਛੇਵੀਂ ਪਾਤਸ਼ਾਹੀ ਜੀ ਨੇ ਆਪਣੇ ਪਵਿਤ੍ਰ ਚਰਨ ਪਾਏ। ਤੇ ਭਲਾ ਫਿਰ ਜਿਸ ਧਰਤੀ ਨੇ ਸ੍ਰ: ਦੀਵਾਨ ਸਿੰਘ ਜੀ ਕਾਲੇ ਪਾਣੀਆਂ ਵਰਗੇ ਸਾਹਿਤਕਾਰ ਅਤੇ ਦੇਸ਼ ਭਗਤ ਨੂੰ ਜਨਮ ਦਿਤਾ ਤੇ ਫਿਰ ਤਰਲੋਕ ਸਿੰਘ ਵੀ ਉਸ ਪਵਿਤ੍ਰ ਧਰਤੀ ਤੇ ਜਨਮ ਲੈਣ ਵਾਲਾ ਕਿਉਂ ਨਾ ਪੰਜਾਬੀ ਸਾਹਿਤ ਦੀ ਸੇਵਾ ਕਰਦਾ ਤੇ ਇਹ ਗਲ ਹੈ ਬਟਵਾਰੇ ਤੋਂ ਪਹਿਲੇ ਦੀ।

ਬਟਵਾਰੇ ਉਪ੍ਰੰਤ

ਦੇਸ਼ ਦਾ ਬਟਵਾਰਾ ਹੋ ਜਾਣ ਉਪ੍ਰੰਤ ਮੈਂ ਦਿਲੀ ਪੁਜਾ ਤੇ ਏਥੇ ਜਦ ਮੈਂ ੧੯੪੮ ਵਿਚ ਸੈਨਾਪਤੀ ਅਖਬਾਰ ਕੱਢੀ ਤੇ ਉਸ ਵਿਚ ਇਕ ਮੈਨੇਜਰ ਦੀ ਲੋੜ ਬਾਰੇ ਜਦ ਮੈਂ ਲਿਖਿਆ। ਤੇ ਉਸ ਨੂੰ ਪੜ੍ਹ ਕੇ ਇਕ ਚੁਪ-ਚਪੀਤਾ ਸ਼ਖਸ ਮੇਰੇ ਕੋਲ ਪੁਜਾ । ਮੇਰੀ ਖੁਸ਼ੀ ਦੀ ਹੱਦ ਨਾ ਰਹੀ ਜਦ ਮੈਨੂੰ ਇਹੋ ਜਿਹਾ ਸਾਥੀ ਮਿਲ ਗਿਆ ਜੋ ਹਰ ਤਰ੍ਹਾਂ ਨਾਲ ਯੋਗ ਸੀ। ਪਰ ਪਹਿਲੇ ਤੇ ਮੈਂ ‘ਤਰਲੋਕ’ ਜੀ ਨੂੰ ਬਤੌਰ ਕਵੀ ਹੀ ਜਾਣਦਾ ਸੀ, ਮੈਨੂੰ ਕੀ ਪਤਾ ਸੀ ਇਸ ਦਾ ਸੁਭਾ, ਅਚਾਰ, ਵਿਹਾਰ ਕਿਹੋ ਜਿਹਾ ਏ-ਖੈਰ ਕਵੀ ਦੀ ਨਜ਼ਰ ਵਧੇਰੇ ਘੌਖਵੀਂ ਜਿਹੀ ਹੁੰਦੀ ਏ, ਮੈਂ ਤਾੜ ਲਿਆ ਕਿ ਇਹ ਮੇਰੇ ਨਾਲ ਚਲ ਟੁਰੇਗਾ। ਉਹ ਹੀ ਗਲ ਹੋਈ - ਮੈਂ ਹਰ ਤਰਾਂ ਨਾਲ ਨਿਸਚਿੰਤ ਹੋ ਗਿਆ, ਕਿਉਂਕਿ ਜਿਥੇ ਇਸ ਦੇ ਸੀਨੇ ਵਿਚ ਇਕ ਕਵੀ ਦਾ ਦਿਲ ਸੀ, ਉਥੇ ਇਸ ਦੇ ਦਿਲ ਵਿਚ ਕੀ

੧੧