ਪੰਨਾ:ਚੂੜੇ ਦੀ ਛਣਕਾਰ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੇ ਫੈਸ਼ਨ ਨੂੰ ਲੋਹੜਾ ਵੇਖ ਕੇ
ਮੈਂ ਲਈ ਸੀ ਕਲਮ ਉਠਾ।
ਨਹੀਂ ਮੇਹਣੇ ਭਿੜਨੇ ਸੋਭਦੇ
ਤੂੰ ਦਿਤੀ ਗਲ ਗਵਾ।


ਤੂੰ ਦੇਸ਼ ਦੀ ਕਾਇਆ ਪਲਟ ਦੇ
ਹੁਣ ਵੀ ਫੈਸ਼ਨ ਦਿਲੋਂ ਭੁਲਾ।
ਤੇਰਾਂ ਫੈਸ਼ਨ ਅੜੀਏ ਵੇਖ ਕੇ
ਲਿਆ ਮਰਦ ਨੇ ਰੂਪ ਵਟਾ।


ਤੇਰੀ ਸੁਰਖੀ ਬਿੰਦੀ ਵੇਖ ਕੇ
ਲਈ ਫ਼ਿਕਸੋ ਅਸਾਂ ਮੰਗਾਂ।
ਤੂੰ ਪਹਿਲ ਕੀਤੀ ਦੇਸ਼ ਵਿਚ
ਦਿਤਾ ਨਹਿਲੇ ਤੇ ਦਹਿਲਾ ਲਾ।

੧੦੧