ਪੰਨਾ:ਚੂੜੇ ਦੀ ਛਣਕਾਰ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਨੂੰ ਤੇ ਕੁਝ ਸਮਝ ਨਹੀਂ ਔਂਦੀ,
ਏਧਰ ਹੂੰ ਤੇ ਓਧਰ ਹਾਂ,
ਵੋਟ ਮੈਂ ਆਪਣਾ ਕਿਸ ਨੂੰ ਮਾਂ।

ਵਤਨ ਦੀ ਖਾਤਰ ਮਰ ਵੀ ਸਕਨੈਂ,
ਜੋ ਜੀ ਆਵੇ ਕਰ ਵੀ ਸਕਨੈਂ,
ਪਰ ਇਹ ਨਬੇੜਾ ਕਿਕੂੰ ਹੋਵੇ,
ਓਧਰ ਚਿੜੀ ਤੇ ਏਧਰ ਕਾਂ,
ਵੋਟ ਮੈਂ ਆਪਣਾ ਕਿਸ ਨੂੰ ਪਾਂ।

ਇਕ ਕੁਰਸੀ ਤੇ ਮੇਜ਼ਾਂ ਦੋ,
ਲਡੂ ਇਕ ਤੇ ਬੰਦੇ ਦੋ,
ਅਜਬ ਤਮਾਸ਼ਾ ਯਾਰੋ ਬਣਿਆ,
ਨਾ ਮੈਂ ਛਡਾ ਨਾ ਮੈਂ ਖਾਂ,
ਵੋਟ ਮੈਂ ਆਪਣਾ ਕਿਸ ਨੂੰ ਪਾਂ।

ਮੈਂ ਹਾਂ ਦੇਸ਼ ਦੂਰ ਦਾ ਬੰਦਾ,
ਰੱਬ ਸਚੇ ਦੇ ਨੂਰ ਦਾ ਬੰਦਾ,
ਸਾਡੀ ਏਥੇ ਦਾਲ ਨਹੀਂ ਗਲਣੀ,
ਨਾ ਕੋਈ ਪਿੰਡ ਤੇ ਨਾ ਗਰਾਂ,
ਵੋਟ ਮੈਂ ਆਪਣਾ ਕਿਸ ਨੂੰ ਪਾਂ।

੧੦੩