ਪੰਨਾ:ਚੂੜੇ ਦੀ ਛਣਕਾਰ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੇ ਸੇਹਰੇ ਦੀ ਇਕ ਇਕ ਤਾਰ ਤਾਂਈ,
ਦਿਲ ਕਰਦਾ ਏ ਸੌ ਸੌ ਵਾਰ ਚੁੰਮਾਂ।

ਕਿਉਂ ਨਾ ਚੁੰਮ ਲਾਂ ਮਾਲੀ ਦੇ ਹੱਥ ਦੋਵੇਂ
ਨਾਲੇ ਫੁਲ ਚੁੰਮਾਂ ਨਾਲੇ ਖ਼ਾਰ ਚੁੰਮਾਂ।

ਚੁੰਮਾਂ ਕਿਉਂ ਨਾ ਘੋੜੀ ਦੀ ਵਾਗ ਤਾਈਂ,
ਤੇਰੇ ਸਿਰ ਦੀ ਸੋਹਣੀ ਦਸਤਾਰ ਚੁੰਮਾਂ।

ਚੁੰਮਾਂ ਕੜਾ ਜੋ ਹੱਥ ਦਸਮੇਸ਼ ਜੀ ਦਾ।
ਜਾਂ ਹੱਥ ਵਿਚ ਫੜੀ ਤਲਵਾਰ ਚੁੰਮਾਂ।

ਜ਼ਰਾ ਲਾਡਲੀ ਭੈਣ ਵਲ ਵੇਖ ਤੇ ਸਹੀ,
ਕਿਵੇਂ ਰੀਝਾਂ ਨਾਲ ਕੰਮ ਸਵਾਰ ਰਹੀ ਏ।

ਜਿਨ੍ਹਾਂ ਰਾਹਾਂ ਦੀ ਸਾਰਨਾਂ ਕਦੇ ਜ਼ਾਤੀ,
ਉਨ੍ਹਾਂ ਰਾਹਾਂ ਤੇ ਫੁਲ ਖਿਲਾਰ ਰਹੀ ਏ।

ਝੂਠੇ ਫੁਲ ਨਹੀਂ ਚੁਣੇ ਫੁਲਵਾੜੀਆਂ ਤੋਂ,
ਹੈਨ ਸਧਰਾਂ ਅਤੇ ਪਿਆਰਾਂ ਦੇ ਫੁਲ।

ਤੇਰੇ ਪਿਤਾ ਦੀ ਆਤਮਾਂ ਦਸਦੀ ਏ,
ਇਹ ਕਿਹੜੀਆਂ ਮੌਸਮ ਬਹਾਰਾਂ ਦੇ ਫੁਲ।

ਅੰਮੀ ਜਾਈ ਨੂੰ ਵੀ ਜ਼ਰਾ ਪੁਛ ਤੇ ਸਹੀ,
ਇਹ ਕਿਹੜੀਆਂ ਸੁੰਦਰ ਗੁਲਜ਼ਾਰਾਂ ਦੇ ਫੁਲ।

ਅਜ ਤੇ ਗਲੀਆਂ ਦੇ ਕੱਖ ਵੀ ਆਖਦੇ ਪਏ,
ਇਹ ਲਖਾਂ ਕਰੋੜਾਂ ਤੇ ਹਜ਼ਾਰਾਂ ਦੇ ਫੁਲ।

੧੦੫