ਪੰਨਾ:ਚੂੜੇ ਦੀ ਛਣਕਾਰ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੇ ਲਖਤੇ ਜਿਗਰ ਨੂੰ

ਅਸੀਸ



ਮੇਰੀ ਖਿੜੀ ਫੁਲਵਾੜੀ ਦੇ ਸੋਹਲ ਫੁਲਾ
ਮੇਰੇ ਅੱਖਰ ਇਹ ਚਾਰ ਭੁਲਾ ਨਾ ਬਹੀਂ।
ਤਿਲਕਣ ਬਾਜ਼ੀ ਗਰਹਿਸਤ ਨੂੰ ਆਖਦੇ ਨੇ
ਕਿਤੇ ਹੀਰਿਆ ਪੈਰ ਤਿਲਕਾ ਨਾ ਬਹੀਂ।

ਰਖੀਂ ਮਾਨ ਹਮੇਸ਼ਾ ਗਿਆਨ ਜੀ ਦਾ
ਓਹਦੇ ਲਾਡ ਪਿਆਰ ਠੁਕਰਾ ਨਾ ਬਹੀਂ।
ਅਮਰ ਜੀਤ ਤੋਂ ਘੋੜੀ ਦੀ ਵਾਗ ਵੇਲੇ
ਕਿਤੇ ਸੋਹਣਿਆ ਮੁਖ ਛੁਪਾ ਨਾ ਬਹੀਂ।

ਵੀਰ ਜਗਜੀਤ ਹਰਿਭਜਨ ਲੜਿਕੜੇ ਨੇ
ਕਿਤੇ ਜਸਵੰਤ ਦਾ ਦਿਲ ਦੁਖਾ ਨਾ ਬਹੀਂ।
ਤੇਰੀਆਂ ਨਾਜ਼ ਬਰਦਾਰੀਆਂ ਰਹੇ ਝਲਦੇ
ਪਰਚਾ ਕੋਈ ਇਮਤਿਹਾਨ ਦਾ ਪਾ ਨਾ ਬਹੀਂ।

੧੦੮