ਪੰਨਾ:ਚੂੜੇ ਦੀ ਛਣਕਾਰ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੰਡਿਆਲਾ ਸ਼ੇਰ ਸ਼ਾਹ ਗੁਜਰਾਂ ਵਾਲੇ ਦੇ ਨਜ਼ਦੀਕ ਹੈ ਤੇ ਇਹ ਜ਼ਿਲਾ ਬੰਦੀ ਤੇ ਅੰਗ੍ਰੇਜ਼ ਦੇ ਵੇਲੇ ਹੋਈ ਸੀ। ਪਹਿਲੇ ਸਭ ਇਹ ਇਲਾਕਾ ਇਕ ਬੋਲੀ ਦਾ ਹੀ ਕਿਹਾ ਜਾ ਸਕਦੈ। ਖੈਰ ਦੂਰ ਦੀ ਗਲ ਛਡ ਅਜ ਵੀ ਸਿਆਲ ਕੋਟੀ ਬੋਲੀ ਦਾ ਅਪਣਾ ਆਪ ਕਰਤਾਰ ਬਲੱਗਣ ਡਾਕਟਰ ਫਕੀਰ, ਹੱਯਾਤ ਪਸਰੂਰੀ ਦੀ ਸ਼ਾਇਰੀ ਵਿਚੋਂ ਦੇਖ ਸਕਦੇ ਹੋ ਤੇ ‘ਤਰਲੋਕ’ ਜੀ ਦੀ ਕਾਵਿ ਬੋਲੀ ਬਾਰੇ ਭੀ ਇਹ ਕਿਹਾ ਜਾ ਸਕਦਾ ਹੈ ਕਿ ਇਸ ਦੀ ਕਾਵਿ ਬੋਲੀ ਭੀ ਟਕਸਾਲੀ ਹੈ ਸਹਿਜ ਸਭਾਓ ਦੀ, ਬਨਾਵਟ ਤੋਂ ਰਹਿਤ । ਪਰ 'ਤਰਲੋਕ' ਜੀ ਦੀ ਕਾਵਿ ਕਲਾ ਬਣਤਰ ਦੀ ਤਕੜੀ ਤੇ ਜੇ ਤੋਲੀਏ ਤੇ ਕਈ ਥਾਂ ਹੌਲ-ਭਾਰ ਹੈ। ਪਰ ਹੋ ਸਕਦਾ ਏ ਇਨ੍ਹਾਂ ਦਾ ‘ਸ਼ਬਦ ਉਚਾਰਣ' ਆਪਣੇ ਪਨ ਦਾ ਹੋਣ ਕਰਕੇ ਇਨ੍ਹਾਂ ਨੂੰ ਹੌਲ-ਭਾਰ ਦਾ ਨਾਂ ਪਤਾ ਲਗਦਾ ਹੋਵੇ ਪਰ ਜੇ ਟਕਸਾਲੀ ਬੋਲੀ ਦਾ ਅਸੀਂ ਦਾਅਵਾ ਕਰਦੇ ਹਾਂ ਤੇ ਫਿਰ ਉਚਾਰਣ ਵੀ ਇਸ ਦਾ ਟਕਸਾਲੀ ਹੀ ਹੋਣਾ ਚਾਹੀਦਾ ਏ।

ਬੋਲੀ, ਬਣਤਰ ਤੋਂ ਅਗਲੀ ਗਲ ਹੈ-ਖਿਆਲ ਉਡਾਰੀ ਤੇ ਨਾਲ ਈ ਇਨ੍ਹਾਂ ਦੀ ਕਵਿਤਾ ਦਾ ਆਪਣਾ ਆਪ ਖਿਆਲ ਉਡਾਰੀ 'ਤਰਲੋਕ' ਜੀ ਦੀ ਕਵਿਤਾ ਵਿਚ ਅਲੋਕਕ ਜਾਂ ਵਖਰੇ-ਪਨ ਦੀ ਨਹੀਂ ਕਹੀ ਜਾ ਸਕਦੀ ਕਿਉਂਕਿ ਇਹ ਕਵੀ ਆਪਣੇ ਆਲੇ ਦੁਆਲੇ ਹੀ ਵਿਚਰਦਾ ਹੈ-ਨਾ ਤੇ ਇਹ ਅਰਸ਼ੀ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਤੇ ਨਾ ਹੀ "ਕਾਕੇ ਦੀ ਭਾਬੋ" ਇਨ੍ਹਾਂ ਨੂੰ ਆਪਣੇ ਆਪ ਵਿਚੋਂ ਗੁੰਮ ਹੋਣ ਦੀ ਆਗਿਆ ਹੀ ਦੇਂਦੀ ਹੈ। ਉਹ ਤੇ ਚਾਹੁੰਦੀ ਹੈ ਮੇਰਾ ਕਵੀ

੧੩