ਪੰਨਾ:ਚੂੜੇ ਦੀ ਛਣਕਾਰ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਆਲੇ ਦੁਆਲੇ ਹੀ ਰਹੇ-ਤੇ ਕਵੀ ਲਈ ਮਜਬੂਰੀ ਕਹਿ ਲਓ ਜਾਂ ਆਪਣੀ ਖੁਸ਼ੀ। ਪਰ ਇਹ ਵੀ ਆਖਦਾ ਹੈ ਕਿ ਜੇ ਘਰੋ ਈ ਜਾਂ ਆਪਣੇ ਆਲੇ ਦੁਆਲਿਓਂ ਹੀ ਮਜ਼ਮੂਨ ਮਿਲ ਜਾਂਦੇ ਹਨ। ਤੇ ਮੈਨੂੰ ਕੀ ਲੋੜ ਪਈ ਏ ਕਿ ਆਪ ਵੀ ਧਰਤੀ ਛਡ ਕੇ ਅਰਸ਼ਾਂ ਤੇ ਪਿਆ ਉਡਾਂ ਤੇ ਆਪਣੇ ਪਾਠਕਾਂ ਨੂੰ ਵੀ ਵਧੇਰੇ ਸੋਚਾਂ ਵਿਚ ਪਾਵਾਂ।

ਰਹੀ ਗਲ 'ਤਰਲੋਕ' ਜੀ ਦੀ ਕਵਿਤਾ ਦਾ ਆਪਣਾ-ਆਪ ਜਿਥੋਂ ਤਕ ਮੈਂ 'ਤਰਲੋਕ' ਜੀ ਦਾ ਦਿਲ ਟੋਹਿਆ ਹੈ ਇਹ ਉਸ ਦਰਿਆ ਵਾਂਗ ਹੈ। ਜੋ ਅਗੇ ਪਿਛੇ ਤੇ ਬੜਾ ਸਾਊ, ਚੁਪੀਤਾ ਤੇ ਗਹਿਰ-ਗੰਭੀਰ ਦਿਸਦਾ ਏ। ਪਰ ਬਰਸਾਤ ਦੇ ਦਿਨਾਂ ਵਿਚ ਓਹਦਾ ਹਾਸਾ ਇੰਝ ਆਲੇ ਦੁਆਲੇ ਫੈਲ ਜਾਂਦਾ ਏ-ਮਾਨੋ ਕੋਈ ਚੈਂਚਲ ਚਿਤ ਆਪਣੀ ਆਈ ਤੇ ਆ ਗਿਆ ਏ। ਤੇ ‘ਤਰਲੋਕ’ ਜੀ ਦੀਆਂ ਕਵਿਤਾਵਾਂ ਪੜ੍ਹਕੇ ਵੀ ਤੁਸੀਂ ਕਹਿੰਦੇ ਹੋਵੋਗੇ। ਕਿ ਪਤਾ ਨਹੀਂ ਵਿਚਾਰੇ ਦਾ ਦਿਲ ਕਿਹੜੇ 'ਲਾਲ ਦੁਪਟੇ' ਨਾਲ ਉਡਦਾ ਰਹਿੰਦਾ ਹੈ, ਪਤਾ ਨਹੀਂ 'ਚੂੜੇ ਦੀ ਛਣਕਾਰ’ ਵਿਚ, ਇਨ੍ਹਾਂ ਦੀਆਂ ਕਿਤਨੀਆਂ ਧੜਕਣਾਂ ਨੱਚ ਨੱਚ ਕੇ, ਬੇਹਬਲ ਹੋ ਚੁਕੀਆਂ ਹੋਣਗੀਆਂ। ਪਰਾ ਜ਼ਰਾ ਇਹਨਾਂ ਦੇ ਚਿਹਰੇ-ਮੋਹਰੇ ਚਾਲ-ਢਾਲ, ਰਹਿਣੀ-ਬਹਿਣੀ ਤੇ ਸਾਦਾ-ਪਨ ਨੂੰ ਤੇ ਵੇਖੋ, ਤੁਸੀਂ ਕਹੋਗੇ ਕਿ 'ਕੀ ਇਹ ਇਹੋ ਈ ਏ' ਕਾਕੇ ਦੀ ਭਾਬੋ ਵਾਲਾ ਭਾਈ? ਖੈਰ ਇਹ ਤਾਂ ਹੋਇਆ ਤਰਲੋਕ ਜੀ ਦੀਆਂ ਕਵਿਤਾਵਾਂ ਦਾ, ਇਕ ਰੂਪ ਦੂਸਰਾ ਰੂਪ ਹੈ ਇਹਨਾਂ ਦੀਆਂ ਧਾਰਮਿਕ ਕਵਿਤਾਵਾਂ ਦਾ ਓਹ ਹਨ ਆਮ ਸਰਲ ਸੁਭਾ ਦੀਆਂ, ਜਿਨ੍ਹਾਂ ਵਿਚ ਸਿਰਫ ਇਹਨਾਂ ਦਾ ਹੀ ਦਿਲ

੧੪