ਪੰਨਾ:ਚੂੜੇ ਦੀ ਛਣਕਾਰ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਧੜਕਦਾ ਬਲਕਿ ਆਮ ਸਾਦਾ ਸੁਭਾ ਵਾਲੇ ਭਗਤ ਜਨਾ ਦਾ ਵੀ ਤੇ ਭਗਤੀ ਰਸ ਵਿਚ ਹੋਣਾ ਵੀ ਇਹੋ ਕੁਝ ਚਾਹੀਦਾ ਹੈ-ਕਿਓਂਕਿ ਭਗਤੀ ਰਸ ਵਿਚ ਜਿਤਨਾ ਸਾਦਾ ਪਨ ਹੋਵੇਗਾ ਇਹ ਉਤਨਾ ਹੀ ਪ੍ਰਵਾਨ ਚੜ੍ਹੇਗਾ। ਕਿਓਂਕਿ ਭਗਤੀ ਇਕਸਾਰਤਾ ਮੰਗਦੀ ਹੈ, ਨਾ ਕਿ ਗੁੰਝਲਤਾਵਾਂ। ਇਹ ਹੋਇਆ ਦੂਸਰਾ ਰੂਪ, ਤਰਲੋਕ ਜੀ ਦੀ ਕਵਿਤਾ ਦਾ-ਪਰ ਜਿਥੋਂ ਤਕ ਮੈਂ ਜਾਣਦਾ ਹਾਂ ਇਹ ਕਵੀ ਸਮਾਜਕ ਨੁਕਤਾ ਨਜ਼ਰ ਨਾਲ ਵਧੇਰੇ ਕਬੂਲ ਹੋਵੇਗਾ।

ਅਖ਼ੀਰ ਵਿਚ ਮੈਂ ਆਪਣੇ 'ਤਰਲੋਕ' ਨੂੰ ਇਨ੍ਹਾਂ ਦੀਆਂ ਕਾਮਯਾਬ ਸਾਹਿਤਕ ਕੋਸ਼ਿਸ਼ਾਂ ਦੀ ਵਧਾਈ ਦੇਂਦਾ ਹਾਂ ਤੇ ਬਿਆਨ ਕਰਦਾ ਹਾਂ ਕਿ ਇਹ ਮਾਤ ਭਾਸ਼ਾ ਦੀ ਅਜੇ ਹੋਰ ਨਿਗੱਰ ਸੇਵਾ ਕਰੇਗਾ। ਕਿਉਂਕਿ ਉਮਰ ਨਾਲ ਨਾਲ, ਜਿਥੇ ਤਜਰਬਾ ਵਧ ਜਾਂਦਾ ਹੈ ਉਥੇ ਹਰ ਗਲੀ ਵਿਚ ਪੁਖਤਗੀ ਅਤੇ ਸੂਝ ਜਵਾਨ ਹੁੰਦੀ ਜਾਂਦੀ ਏ-ਤੇ ਨਾਲ ਈ ਮੈਂ 'ਚੂੜੇ ਦੀ ਛਣਕਾਰ' ਦੇ ਪਾਠਕਾਂ ਦੀ ਸੇਵਾ ਵਿਚ ਇਹ ਬਿਨੇ ਕਰਦਾ ਹਾਂ ਕਿ ਇਸ ਕਿਤਾਬ ਦੀਆਂ ਕਵਿਤਾਵਾਂ ਪੜ੍ਹ ਹੀ ਨਾ ਛਡਿਓ ਬਲਕਿ ਪੜ੍ਹਨ ਦੇ ਨਾਲ ਨਾਲ ਇਹ ਵੀ ਮਹਿਸੂਸ ਕਰਿਓ ਕਿ 'ਚੂੜੇ ਦੀ ਛਣਕਾਰ' ਓਹਲੇ ਕਿਤਨੇ ਦਿਲਾਂ ਦੀਆਂ ਧੜਕਨਾ ਨੱਚ ਰਹੀਆਂ ਹਨ।

ਮੈਂ ਹਾਂ ਪੰਜਾਬੀ ਕਵੀਆਂ ਨੂੰ
ਉਜਾਗਰ ਵੇਖਣ ਦਾ ਚਾਹਵਾਨ
ਤੇਜਾ ਸਿੰਘ 'ਸਾਬਰ'

ਪਹਾੜ ਗੰਜ ਨਵੀਂ ਦਿੱਲੀ

੨੨-੧੦-੫੬

੧੫