ਪੰਨਾ:ਚੂੜੇ ਦੀ ਛਣਕਾਰ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਹਨੂੰ ਮੌਤ ਪਈ ਵਾਜਾਂ ਮਾਰਦੀ
ਏਹਦੇ ਮੁਕੇ ਨੇ ਦਾਣੇ।
ਹੁਣ ਨਹੀਂ ਸਮੇਟੇ ਜਾਵਣੇ
ਇਹ ਪੇਟੇ ਤਾਣੇ।

ਹਾਈ ਕੋਟ ਤੇ ਜਜੀਆਂ
ਸਭ ਵੇਖੇ ਥਾਣੇ।
ਵਾਂਗ ਸ਼ੇਰਾਂ ਦੇ ਬੁਕਨਾ
ਚਬ ਕੇ ਭੁਜੇ ਦਾਣੇ।

ਰਣਜੀਤ ਸਿੰਘ ਦੀ ਮੜ੍ਹੀ ਤੇ
ਅਸਾਂ ਫੁਲ ਚੜਾਣੇ।
ਅਸਾਂ ਜਾਨ ਤਲੀ ਤੇ ਧਰ ਲਈ
ਤੇ ਪੁਜਣਾਂ ਨਨਕਾਣੇ।

ਪੀ ਲਏ ਸਬਰ ਪਿਆਲੜੇ
ਅਸਾਂ ਮੰਨ ਕੇ ਉਹਦੇ ਭਾਣੇ।
ਚੜ੍ਹ ਕੇ ਸੂਲੀ ਵਾਂਗ ਭਗਤ ਸਿੰਘ
ਅਸਾਂ ਗੀਤ ਆਜ਼ਾਦੀ ਗਾਣੇ।

ਹੀਰ ਖੇੜਿਆਂ ਤੋਂ ਖੋਹ ਕੇ ਆਂਦੀ
ਖਿਲਾਰ ਕੇ ਚੀਣੇ ਚਾਣੇ।
ਅਸੀਂ ਪਾਂਧੀ ਮੰਨਜ਼ਲ ਦੂਰ ਦੇ।
ਸਾਡੇ ਦੂਰ ਟਿਕਾਣੇ।

੧੯