ਪੰਨਾ:ਚੂੜੇ ਦੀ ਛਣਕਾਰ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੂਰ ਪਿਆ ਕੋਈ ਗਾਵੇ


ਹੱਥ ਵਿਚ ਫੜੀ ਸਤਾਰ ਕਿਸੇ ਨੇ
ਉਂਗਲ ਪਿਆ ਹਿਲਾਵੇ।
ਕਲੀਆਂ ਨਾਲ ਉਹ ਕਰੇ ਮਸਖਰੀ
ਫੁਲਾਂ ਨੂੰ ਗਲ ਲਾਵੇ।
ਮੁਰਦੇ ਵੀ ਸਨ ਉਠ ਖਲੋਤੇ
ਗੀਤ ਉਹਦਾ ਕੋਈ ਜਾਦੂ।
ਉਠ ਪ੍ਰਭਾਤੀ ਵੇਖਿਆ
ਦੂਰ ਪਿਆ ਕੋਈ ਗਾਵੇ

੨੦