ਪੰਨਾ:ਚੂੜੇ ਦੀ ਛਣਕਾਰ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਰੱਬ ਨੂੰ ਉਲਾਹਬਾਂ

ਚਪਾ ਚਪਾ ਜਹਾਨ ਦਾ ਗਾਹ ਕੇ ਤੇ
ਵੇਖ ਲਿਆ ਏ ਤੇਰਾ ਸੰਸਾਰ ਰੱਬਾ।

ਸਾਡੀਆਂ ਦਰਦ ਕਹਾਣੀਆਂ ਲੰਮੀਆਂ ਨੇ
ਅਸੀਂ ਹੋਏ ਹਾਂ ਬੜੇ ਦੁਖਿਆਰ ਰੱਬਾ।

ਕੋਹ ਕੋਹ ਕੇ ਮਾਰਨਾ ਨਹੀਂ ਚੰਗਾ
ਜਾ ਉਰਾਰ ਤੇ ਜਾ ਕਰ ਪਾਰ ਰੱਬਾ।

ਬਦਲੇ ਕਿਹੜਿਆਂ ਜੁਗਾਂ ਦੇ ਲੈ ਰਿਹਾ ਏਂ
ਕਰਨਾ ਪਿਆ ਏ ਸਾਨੂੰ ਖਵਾਰ ਰੱਬਾ।

ਲੁਕਣ ਮੀਟੀਆਂ ਖੇਡਣਾ ਏਂ ਨਾਲ ਸਾਡੇ
ਕਿਹੜੀ ਗੱਲ ਦਾ ਕਰੀਏ ਇਤਬਾਰ ਰੱਬਾ।

ਕਦੇ ਗੋਪੀਆਂ ਨਾਲ ਕਲੋਲ ਕਰਨੈਂ
ਬਣ ਕੇ ਔਨਾਂ ਏ ਕ੍ਰਿਸ਼ਨ ਮੁਰਾਰ ਰੱਬਾ।

੨੧