ਪੰਨਾ:ਚੂੜੇ ਦੀ ਛਣਕਾਰ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਰੇ ਮਥੇ ਟਕਾਉਣ ਦੀ ਜਾਚ ਸਿਖੀ
ਜ਼ਰਾ ਦਿਲ ਅੰਦਰ ਝਾਤੀ ਮਾਰ ਰੱਬਾ।

ਜ਼ੁਮੇਵਾਰੀ ਕੋਈ ਆਪਣੀ ਵੇਖ ਤੇ ਸਹੀ
ਤੂੰ ਕੁਝ ਤੇ ਕਰ ਵਿਚਾਰ ਰੱਬਾ।

ਤੈਨੂੰ ਰੱਬ ਕਹਾਉਣ ਦਾ ਹੱਕ ਕੀ ਏ
ਜੇ ਨ ਸੁਣੇ ਤੂੰ ਕੂਕ ਪੁਕਾਰ ਰੱਬਾ।

ਪਾਕਿਸਤਾਨ ਵਿਚ ਗਲੀ ਨਹੀਂ ਦਾਲ ਤੇਰੀ
ਕੁਝ ਨਹੀਂ ਜਾਪਦਾ ਤੇਰਾ ਅਖਤਿਆਰ ਰੱਬਾ।

ਨੇੜੇ ਆਵੇਂ ਤੇ ਆਵੇਗਾ ਸੇਕ ਤੈਨੂੰ
ਸਾਡੇ ਦਿਲ ਨੇ ਵਾਂਗ ਅੰਗਆਰ ਰੱਬਾ।

ਦੁਧ ਦਹੀਂ ਤੇ ਰਿਹਾ ਨਸੀਬ ਹੀ ਨਹੀਂ
ਖਾ ਖਾ ਡਾਲਡਾ ਹੋਏ ਬੀਮਾਰ ਰੱਬਾ।

ਆਪ ਮਖਣ ਚੁਰਾ ਕੇ ਪਿਆ ਖਾਨੈਂ
ਸਾਨੂੰ ਲਸੀ ਤੋਂ ਕਰੇ ਬੇ-ਜ਼ਾਰ ਰੱਬਾ।

ਸਾਨੂੰ ਰੋਟੀ ਵੀ ਰਜ ਕੇ ਨਹੀਂ ਦੇਂਦਾ
ਆਪ ਵੇਹਲਾ ਹੀ ਮਾਰੇਂ ਡਕਾਰ ਰੱਬਾ।

ਸਾਥੋਂ ਮਿਟੀ ਪਟਾਉਣਾ ਏ ਦਿਨੇ ਰਾਤੀਂ
ਆਪ ਕਰੇ ਨ ਕੰਮ ਤੇ ਕਾਰ ਰੱਬਾ।

੨੨