ਪੰਨਾ:ਚੂੜੇ ਦੀ ਛਣਕਾਰ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਵਰੇ ਡੇਰੇ ਸਵਰਗ ਵਿਚ ਲਗਦੇ
ਜਾਂ ਕੋਈ ਤਪਦਾ ਪਿਆ ਤੰਦੂਰ ਹੋਣੈ
ਧੰਨੇ ਪਥਰਾਂ ਤੋਂ ਰੱਬ ਪਾ ਲਿਆ
ਮੂਸਾ ਢੂੰਡਦਾ ਫਿਰੇ ਕੋਹਤੂਰ ਹੋਣੈ।

ਓਸ ਭਟਕੇ ਭੋਇ ਤੇ ਡਿਗਣਾ ਏਂ
ਉੱਚਾ ਸਿਰ ਜੋ ਵਾਂਗ ਖਜੂਰ ਹੋਣੈ।
ਰਾਤਾਂ ਕਾਲੀਆਂ ਅੰਤ ਨੂੰ ਔਣੀਆਂ ਨੇ
ਇਹ ਚਾਨਣਾ ਤੇ ਇਕ ਦਿਨ ਦੂਰ ਹੋਣੈ।

ਵਿਛੜ ਜਾਏ ਵਿਛੋੜੇ ਦੀ ਰਾਤ ਬਣ
ਇਹ ਜੋ ਬੇੜੀ ਦਾ ਭਰਿਆ ਪੂਰ ਹੋਣੈ
ਇਹ ਜੋ ਮਖਣ ਮਲਾਈਆਂ ਦਾ ਬੁਤ ਬਣਿਆ
ਇਕ ਦਿਨ ਸੁਕ ਕੇ ਵਾਂਗ ਕਚੂਰ ਹੋਣੈ।

ਪੇਸ਼ ਓਥੇ 'ਤਰਲੋਕ' ਦੀ ਕੀ ਜਾਣੀ
ਹੋਣਾ ਉਹ ਜੋ ਉਹਨੂੰ ਮੰਨਜ਼ੂਰ ਹੋਣੈ।
ਇਹ ਜਗਤ ਸਰਾਂ ਮੁਸਾਫਰਾਂ ਦੀ

ਏਥੋਂ ਕੂਚ ਤੇ ਇਕ ਦਿਨ ਜ਼ਰੂਰ ਹੋਣੈ।

੨੬