ਪੰਨਾ:ਚੂੜੇ ਦੀ ਛਣਕਾਰ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੁਬਾਈ

ਸੁਨ ਲੈ ਮੇਰੇ ਪ੍ਰੀਤਮਾ
ਮੇਰੀ ਰਾਮ ਕਹਾਣੀ।
ਕਿਤੇ ਨਾ ਪਈਆਂ ਦਸਾਂ ਮੈਨੂੰ
ਮੈਂ ਖਾਕ ਜਗ ਦੀ ਛਾਣੀ।
ਚੜ੍ਹ ਕੋਠੇ ਤੇ ਰਾਹ ਵੀ ਤਕੇ
ਪਾ ਪਾ ਔਸੀਆਂ ਥਕੀ।
ਰੋਜ਼ੇ ਅਤੇ ਨਮਾਜ਼ਾਂ ਭੁਲੀਆਂ
ਭੁਲ ਗਈ ਸਭ ਬਾਣੀ।

੨੭