ਪੰਨਾ:ਚੂੜੇ ਦੀ ਛਣਕਾਰ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਛਮਣ ਸਿੰਘ ਸ਼ਹੀਦ ਦੀ ਚਿਠੀ


ਨਨਕਾਣੇ ਨੂੰ ਜਾਂਦਿਆ ਰਾਹੀਆ
ਲੈ ਜਾ ਇਕ ਦੁਖਿਆਰ ਦੀ ਚਿਠੀ।
ਜਾ ਆਖੀਂ ਮੇਰੇ ਢੋਲ ਨੂੰ
ਇਹ ਹੈ ਤੇਰੀ ਨਾਰ ਦੀ ਚਿਠੀ।

ਏਹਦੇ ਵਿਚ ਨੇ ਰਾਜ ਦਿਲਾਂ ਦੇ
ਇਹ ਹੈ ਪ੍ਰੇਮ ਪਿਆਰ ਦੀ ਚਿਠੀ।
ਹੋਰ ਕਿਸੇ ਦੇ ਹੱਥ ਨਾ ਆਵੇ
ਇਹ ਕਿਸੇ ਗ਼ਮਖਾਰ ਦੀ ਚਿਠੀ।

ਏਹਦੇ ਵਿਚ ਕੋਈ ਚਿਤ੍ਰਕਾਰੀ
ਇਹ ਹੈ ਕਲਾਕਾਰ ਦੀ ਚਿਠੀ।
ਏਹਦੇ ਵਿਚ ਛਣਕਾਰ ਚੂੜੇ ਦੀ
ਇਹ ਮੇਰੇ ਸ਼ੰਗਾਰ ਦੀ ਚਿਠੀ।

੨੮