ਪੰਨਾ:ਚੂੜੇ ਦੀ ਛਣਕਾਰ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਠ ਸਿੰਘਾ ਤਲਵਾਰ ਉਠਾ

ਮੰਜ਼ਲ ਤੇਰੀ ਦੂਰ ਸੁਨੀਦੀ ਕਾਹਲੀ ਕਦਮ ਉਠਾ
ਸਮਾਂ ਬੀਤਦਾ ਜਾਂਦਾ ਐਵੇਂ ਛੇਤੀ ਬਿਗਲ ਵਜਾ
ਗਿਦੜਾਂ ਵਾਲੀ ਝੁਲ ਲਾਹ ਕੇ ਸ਼ੇਰਾਂ ਵਾਲਾ ਬਾਣਾ ਪਾ
ਦੂਰ ਦੇ ਪਾਂਦੀ ਪੰਧ ਮੁਕਾ ਉਠ ਸਿੰਘਾਂ ਤਲਵਾਰ ਉਠਾ


ਤੈਨੂੰ ਅਣਖ ਪਈ ਵਾਜਾ ਮਾਰਦੀ ਹੁਣ ਹੋਸ਼ ਚਿ ਆ
ਚਲ ਟੁਰ ਪੌ ਵਲ ਨਨਕਾਣੇ ਨੂੰ ਚਲ ਜੋਤ ਜਗਾ
ਰਣਜੀਤ ਸਿੰਘ ਦੀ ਮੜ੍ਹੀ ਤੇ ਕੋਈ ਫੁਲ ਚੜ੍ਹਾ
ਦੂਰ ਦੇ ਪਾਂਧੀ ਪੰਧ ਮੁਕਾ ਉਠ ਸਿੰਘਾਂ ਤਲਵਾਰ ਉਠਾ


ਪਾਕਿਸਤਾਨ ਦੇ ਅੰਦਰ ਚਲ ਕੇ ਕੋਈ ਨਵਾਂ ਈ ਦੌਰ ਚਲਾ
ਗਾਮੇ - ਮਾਝੇ ਰੁਲਦੂ ਨੂੰ ਪਿਆਰ ਦਾ ਸਬਕ ਪੜ੍ਹਾ
ਤਲਵੰਡੀ ਦੀ ਜੂਹ ਵਿਚ ਜਾ ਕੇ ਮੋਰਾਂ ਵਾਂਗੂ ਪੈਲਾਂ ਪਾ
ਦੂਰ ਦੇ ਪਾਂਧੀ ਪੰਧ ਮੁਕਾ ਉਠ ਸਿੰਘਾਂ ਤਲਵਾਰ ਉਠਾ

੩੨