ਪੰਨਾ:ਚੂੜੇ ਦੀ ਛਣਕਾਰ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਨੋਖਾ ਅਵਤਾਰ

ਨਾਨਕ ਜਿਹਾ ਜਗ ਤੇ
ਕਿਈ ਅਵਤਾਰ ਨਹੀਂ ਡਿਠਾ।
ਕਿਸੇ ਭੈਣ ਦੇ ਵੀਰ ਦਾ
ਏਡਾ ਪਿਆਰ ਨਹੀਂ ਡਿਠਾ।

ਪੰਧ ਚੀਰ ਕੇ ਦੂਰ ਤੋਂ ਆਵੇ
ਪੂਰਾ ਕਰੇ ਇਕਰਾਰ ਨਹੀਂ ਡਿਠਾ।
ਸੇਹਲੀਆਂ ਪਾ ਕੇ ਗਲ ਵਿਚ ਭੌਦਾ
ਯਾਰੋ ਕਿਸੇ ਦਾ ਯਾਰ ਨਹੀਂ ਡਿਠਾ।

ਜਿਸਦੇ ਖਾਰ ਵੀ ਲਗਨ ਵਾਂਗ ਫੁਲਾਂ ਦੇ
ਐਸਾ ਕੋਈ ਗੁਲਜ਼ਾਰ ਨਹੀਂ ਡਿਠਾ।
ਜਿਨੂੰ ਸਰਪ ਵੀ ਛਾਵਾਂ ਆਨ ੨ ਕਰਦੇ
ਐਸਾ ਕੋਈ ਦਾਤਾਰ ਨਹੀਂ ਡਿਠਾ।

੩੩