ਪੰਨਾ:ਚੂੜੇ ਦੀ ਛਣਕਾਰ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰ ਨਿਸ਼ਾਨੀ

ਟੁਟ ਜਾਨਗੀਆਂ ਦਿਲਦੀਆਂ ਆਸਾਂ,
ਤੈਥੋਂ ਕੀ ਮੈਂ ਮੰਗਾਂ।
ਤੂੰ ਵੀ ਦਿਲ ਪਰਚਾਵੇਂ, ਸਖਣੇ,
ਕੁਝ ਕਹਣੋ ਮੈਂ ਵੀ ਸੰਗਾਂ।
ਸਾਂਭ ਰਖਾਂ ਗੀ ਦਿਲ ਦੇ ਅੰਦਰ,
ਦੇ ਜਾ ਪਿਆਰ ਨਿਸ਼ਾਨੀ।
ਨਾ ਬੇਦਰਦਾ ਕਰੀਂ ਵਧੀਕੀ,
ਵੇ ਮੈਂ ਅਜ ਚੜਾਈਆਂ ਵੰਗਾਂ।

੩੫