ਪੰਨਾ:ਚੂੜੇ ਦੀ ਛਣਕਾਰ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤ੍ਰਿਪਤਾ ਤੇ ਨਾਨਕ

ਇਕ ਦਿਨ ਤ੍ਰਿਪਤਾ ਨਾਨਕ ਨੂੰ ਕਹਿਣ ਲਗੀ।
ਪੁਤਰ ਨਾਨਕਾ ਮੈਨੂੰ ਭੁਲਾਇਆ ਨਾ ਕਰ।
ਤੇਰਾ ਮੇਰਾ ਕਦੀਮਾਂ ਦਾ ਸਾਕ ਬਣਿਆ
ਪੈਰ ਬਾਹਰ ਦਲ੍ਹੀਜ ਤੋਂ ਚਾਇਆ ਨਾ ਕਰ।
ਤੇਰੀਆਂ ਆਸਾਂ ਤੇ ਹਿਰਸਾਂ ਦੇ ਮਹੱਲ ਰਖੇ
ਬੁਢੇ ਬਾਪੂ ਨੂੰ ਇੰਝ ਸਤਾਇਆ ਨਾ ਕਰ
ਪੁਤਰ ਮਾਪਿਆਂ ਦੀ ਨੂਰੇ ਨਜ਼ਰ ਹੁੰਦੇ
ਪਰਖੇ ਹੋਇਆਂ ਨੂੰ ਹੋਰ ਅਜ਼ਮਾਇਆ ਨਾ ਕਰ
ਲੁਕਣ ਮੀਟੀਆ ਖੇਡ ਕੇ ਨਾਲ ਸਾਡੇ
ਸਾਨੂੰ ਵਿਚ ਭੁਲੇਖੇ ਦੇ ਪਾਇਆ ਨਾ ਕਰ।
ਕਾਹਨੂੰ ਖੇਤੀ ਉਜਾੜ ਕੇ ਘਰੀਂ ਔਨਾ ਏਂ
ਸਾਨੂੰ ਨਿਤ ਉਲਾਹਮੇ ਦਵਾਇਆ ਨਾ ਕਰ।

੩੬