ਪੰਨਾ:ਚੂੜੇ ਦੀ ਛਣਕਾਰ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਸੀਂ ਨਹੀਂ ਲੜਾਈਆਂ ਕਰਨ ਜੋਗੇ
ਤੂੰ ਕਿਸੇ ਦਾ ਕੁਝ ਗਵਾਇਆ ਨਾ ਕਰ।
ਨਾਲ ਹਮਜੋਲੀਆਂ ਹਸਿਆ ਖੇਡਿਆ ਕਰ।
ਲੁਕ ਛਿਪ ਕੇ ਊਂਦੀਆਂ ਪਾਇਆ ਨਾ ਕਰ।
ਤੈਂਥੋਂ ਸਦਕੇ ਜਾਂ ਮੈਂ, ਘੋਲ ਘਤੀ
ਛਾਂ ਸਪਾਂ ਦੇ ਕੋਲੋਂ ਕਰਾਇਆ ਨਾ ਕਰ।
ਓਥੇ ਸ਼ੇਰ ਬਘਿਆੜਾਂ ਦਾ ਡਰ ਹੁੰਦੈ
ਵਿਚ ਜੰਗਲਾਂ ਦੇ ਚਕਰ ਲਾਇਆ ਨਾ ਕਰ।

੩੭