ਪੰਨਾ:ਚੂੜੇ ਦੀ ਛਣਕਾਰ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸ਼ਹੀਦਾਂ ਨੂੰ ਸ਼ਰਧਾਂਜਲੀ

ਵਤਨ ਦੇ ਸ਼ਹੀਦਾਂ ਦੇ
ਹੁਣ ਦਰਸ ਕਰਾਏ ਜਾਣਗੇ।
ਲਾਜਪਤ ਦੀ ਪਤ ਦੇ
ਹੁਣ ਝੰਡੇ ਝੁਲਾਏ ਜਾਣਗੇ।
ਭਗਤ ਸਿੰਘ ਸ਼ਹੀਦ ਦੇ
ਨਗਮੇ ਸੁਨਾਏ ਜਾਣਗੇ।
ਰਾਜ ਗੁਰੂ-ਸੁਖਦੇਵ ਦੇ
ਫੋਟੋ ਵਿਖਾਏ ਜਾਣਗੇ।
ਸਤਿਲੁਜ ਦੇ ਕੰਢਿਆਂ ਤੇ
ਦੀਵੇ ਜਗਾਏ ਜਾਣਗੇ।
ਸ਼ਹੀਦਾਂ ਦੀ ਮੜ੍ਹੀ ਤੇ

ਹੁਣ ਮੇਲੇ ਲਗਾਏ ਜਾਣਗੇ।

੩੮