ਪੰਨਾ:ਚੂੜੇ ਦੀ ਛਣਕਾਰ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰਾ ਦਾਤਾਰ ਆਇਆ ਏ

ਕੇਸ ਗੜ੍ਹ ਦੀ ਧਰਤੀ ਤੇ
ਮੇਰਾ ਦਾਤਾਰ ਆਇਆ ਏ।
ਨਾਨਕ ਗੋਬਿੰਦ ਦੇ ਰੂਪ ਵਿਚ
ਧਾਰ ਅਵਤਾਰ ਆਇਆ ਏ।
ਹਰੇਗਾ ਪੀੜਾ ਜਗਤ ਦੀ
ਦੁਖੀਆਂ ਨਾਲ ਕਰਨ ਪਿਆਰ ਆਇਆ ਏ।
ਜ਼ਬਰ ਨੂੰ ਕਰੇਗਾ ਜ਼ੇਰ ਵਿਚ
ਧਰਮ ਦਾ ਕਰਨ ਪ੍ਰਚਾਰ ਆਇਆ ਏ।
ਪਿਤਾ ਅਜੀਤ ਝੁਝਾਰ ਦਾ
ਪੰਥ ਦਾ ਜਥੇਦਾਰ ਆਇਆ ਏ।
ਵਾਲੀ ਏ ਮੀਰੀ ਪੀਰੀ ਦਾ
ਕੋਈ ਯੋਧਾ ਬਲਕਾਰ ਆਇਆ ਏ।
ਗਿਦੜਾਂ ਤੋਂ ਸ਼ੇਰ ਬਨਾਵਣ ਲਈ
ਹਥ ਵਿਚ ਲੈ ਤਲਵਾਰ ਆਇਆ ਏ।

੩੯