ਪੰਨਾ:ਚੂੜੇ ਦੀ ਛਣਕਾਰ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਰਤ ਲਈ ਫੁਲ ਗੁਲਾਬ ਦਾ
ਜ਼ਾਲਮਾਂ ਲਈ ਬਣ ਕੇ ਖਾਰ ਆਇਆ ਏ।
ਸੋਂਹਦੀ ਏ ਕਲਗੀ ਸੀਸ ਤੇ
ਨੀਲੇ ਦਾ ਸ਼ਾਹ ਸਵਾਰ ਆਇਆ ਏ।
ਟੁਟੀਆਂ ਨੂੰ ਗੰਢਣ ਵਾਸਤੇ
ਫ਼ੌਜਾਂ ਦਾ ਸਿਪਾਹ ਸਲਾਰ ਆਇਆ ਏ।
ਦੁਨੀਆਂ ਭੁਲੇਖੇ ਖਾ ਰਹੀ
ਮੈਂ ਤਾਂ ਕਹਾਂਗਾ ਆਪ ਕਰਤਾਰ ਆਇਆ ਏ।
ਕੇਸ ਗੜ੍ਹ ਦੀ ਧਰਤੀ ਤੇ
ਮੇਰਾ ਦਾਤਾਰ ਆਇਆ ਏ

੪੦