ਪੰਨਾ:ਚੂੜੇ ਦੀ ਛਣਕਾਰ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੇਖਾਂ

ਕੇਸ ਗੜ੍ਹ ਦੀ ਧਰਤੀ ਅੰਦਰ
ਦਿਲ ਕਰਦੈ ਦਾਤਾਰ ਨੂੰ ਵੇਖਾਂ।
ਚਿੜੀਆਂ ਤੋਂ ਮੈਂ ਬਾਜ ਤੁੜਾਂਦੇ
ਨੀਲੇ ਸ਼ਾਹ ਸਵਾਰ ਨੂੰ ਵੇਖਾਂ।
ਯਾਰੜੇ ਦਾ ਸਾਨੂੰ ਸਥਰ ਚੰਗਾ।
ਭਠ ਖੇੜਿਆਂ ਦੇ ਰਹਿਣਾ।
ਸੂਲ ਸੁਰਾਹੀ ਖੰਜਰ ਪਿਆਲਾ
ਐਸੇ ਮੈਂ ਦਿਲਦਾਰ ਨੂੰ ਵੇਖਾਂ।

੪੧