ਪੰਨਾ:ਚੂੜੇ ਦੀ ਛਣਕਾਰ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੇਮ ਦੋਹਰੇ

ਦੋ ਕਬੂਤਰ ਉਡਦੇ ਜਾਵਨ
ਗਲ ਉਨ੍ਹਾਂ ਦੇ ਗਾਨੀ।
ਬੇਵਫਾਈਆਂ ਕਰ ਗਿਉਂ ਸਜਨਾ
ਕੀ ਦਿਲ ਵਿਚ ਠਾਨੀ।



ਬਾਗਾਂ ਦੇ ਵਿਚ ਜਾ ਕੇ
ਅਸਾਂ ਫੁਲ ਲਏ ਤਰੋੜ।
ਤੁਸੀਂ ਆਪ ਮੁਹਬਤਾਂ ਲਾ ਕੇ
ਆਪੇ ਗਏ ਵਿਛੋੜ।



ਮੰਦਰ ਜਾਂਦੀਏ ਮੂਰਤੇ
ਨਾ ਮਥੇ ਲਾਈਂ ਸੰਧੂਰ।
ਵੇਖੀਂ ਨਜ਼ਰਾਂ ਲਗ ਨਾ ਜਾਵਣ
ਤੂੰ ਅਰਸ਼ਾਂ ਦੀ ਹੂਰ।

੪੨