ਪੰਨਾ:ਚੂੜੇ ਦੀ ਛਣਕਾਰ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੀ ਧੌਣ ਕਬੂਤਰੀ ਵਾਗਰਾਂ
ਤੇਰੀ ਮੋਰਾਂ ਵਾਲੀ ਟੋਰ।
ਤੇਰੇ ਪੂਜਾ ਪਾਠ ਕਬੂਲ ਨਹੀਂ
ਤੂੰ ਦਿਲ ਮੇਰੇ ਦੀ ਚੋਰ।



ਨਦੀ ਕਿਨਾਰੇ ਬੇਰੀਆਂ
ਝੜ ਝੜ ਪੈਂਦਾ ਬੂਰ।
ਵਿਚ ਖੇਤਾਂ ਤੁਸੀਂ ਨੇੜੇ ਵਸਦੇ
ਦਿਲ ਤੋਂ ਰਖਿਆ ਦੂਰ।



ਸ਼ੀਸ਼ੀ ਭਰੀ ਗੁਲਾਬ ਦੀ
ਰਖੀ ਪਲੰਘ ਦੇ ਪਾਸ।
ਰਾਤ ਪਈ ਤੇ ਆਏ ਨਾ
ਮੇਰੀ ਟੁਟੀ ਦਿਲ ਦੀ ਆਸ।



ਤੇਰੀਆਂ ਅਖਾਂ ਰੰਗ ਵਟਾ ਲਿਆ
ਤੇਰੀ ਹੋਰ ਹੋਈ ਰਫਤਾਰ।
ਤੂੰ ਪਥਰ ਦਿਲ ਨਾ ਜਾਗਿਆ
ਸੁਣ ਚੂੜੇ ਦੀ ਛਣਕਾਰ।

੪੩