ਪੰਨਾ:ਚੂੜੇ ਦੀ ਛਣਕਾਰ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾਕਿਸਤਾਨ ਦਾ ਤਖਤਾ ਉਲਟਾ ਦਿਆਂਗੇ

ਹਥੋਂ ਨਹੀਂ ਕਸ਼ਮੀਰ ਨੂੰ ਜਾਣ ਦੇਣਾ
ਅਸੀਂ ਜਾਨਾਂ ਵੀ ਘੋਲ ਘੁਮਾ ਦਿਆਂਗੇ।
ਸਾਡੇ ਕੋਲ ਨੇ ਬੰਬ ਤੇ ਟੈਂਕ ਤੋਪਾਂ
ਪਾਕਿਸਤਾਨ ਦੀ ਢਿਬਰੀ ਭੁਆ ਦਿਆਂਗੇ।
ਲਿਆਕਤ ਅਲੀ ਦੀ ਲਿਆਕਤ ਵੀ ਵੇਖ ਲਈਏ
ਲਾਇਕ ਅਲੀ ਨੂੰ ਲਾਇਕ ਬਣਾ ਦਿਆਂਗੇ।
ਭਾਰਤ ਵਲ ਨਾ ਤਕੇਗਾ ਨਜ਼ਰ ਭਰ ਕੇ
ਐਸਾ ਰਾਹ ਸਿਧੇ ਏਹਨੂੰ ਪਾ ਦਿਆਂਗੇ।

ਪਾਕਿਸਤਾਨ ਦਾ ਕੱਖ ਨਹੀਂ ਰਹਿਣ ਦੇਣਾ
ਸਭ ਕੁਝ ਆਪਣਾ ਭਾਵੇਂ ਗੁਆ ਦਿਆਂਗੇ।
ਸਾਡੀ ਅਣਖ ਵੰਗਾਰਦੀ ਪਈ ਸਾਨੂੰ
ਇਕ ਵਾਰ ਤੇ ਚਨੇ ਚਬਾ ਦਿਆਂਗੇ।
ਛੇਤੀ ਬੋਰੀਆ ਬਿਸਤਰਾ ਗੋਲ ਕਰਕੇ
ਏਹਨੂੰ ਸਿਧਾ ਹੀ ਅਰਬ ਪਹੁੰਚਾ ਦਿਆਂਗੇ।

੪੫