ਸਮੱਗਰੀ 'ਤੇ ਜਾਓ

ਪੰਨਾ:ਚੂੜੇ ਦੀ ਛਣਕਾਰ.pdf/46

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਕੁਦਰਤ ਦੇ ਆਸਾਰ

ਸੁਤੀ ਪਈ ਦਾ ਸੇਜ ਤੇ,
ਮੇਰਾ ਚੂੜਾ ਛਣਕੇ।
ਯਾਦ ਉਹਦੀ ਹਨ ਬਣ ਗਏ,
ਮੇਰੇ ਗਲ ਦੇ ਮਣਕੇ।
ਤਕਦੀਰ ਪੁੱਠੀ ਪਈ ਜਾਪਦੀ,
ਹੈ ਕੁਦਰਤ ਦਸੇ
ਕਈ ਦਿਨਾਂ ਤੋਂ ਵੇਖ ਰਹੀ,
ਮੇਰਾ ਮੱਥਾ ਠਣਕੇ।

੪੭